ਸੈਕਟਰ -20 ਦੇ ਪਾਰਕ ਨੇੜੇ ਲੱਗੇ ਗੰਦਗੀ ਦੇ ਢੇਰ

ਚੰਡੀਗੜ੍ਹ, 20 ਜਨਵਰੀ (ਰਾਹੁਲ) ਸੈਕਟਰ -20 ਦੇ ਵੱਡੇ ਪਾਰਕ ਨੇੜੇ ਹੀ ਗੰਦਗੀ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਪਾਰਕ ਵਿਚ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਸਬੰਧੀ   ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਨੇ ਦਸਿਆ ਕਿ ਸੈਕਟਰ -20  ਦਾ ਇਹ ਵੱਡਾ ਪਾਰਕ ਹੈ, ਜਿਥੇ ਕਿ ਸਵੇਰੇ ਸ਼ਾਮ ਲੋਕ ਸੈਰ ਕਰਨ ਵੀ ਆਉਂਦੇ ਹਨ ਅਤੇ ਬੱਚੇ ਖੇਡਣ ਲਈ ਆਊਂਦੇ ਹਨ| ਇਸ ਤੋਂ ਇਲਾਵਾ ਦੁਪਹਿਰੇ ਲੋਕ ਇਸ ਪਾਰਕ ਵਿਚ ਬੈਠ ਕੇ ਧੁੱਪ ਵੀ ਸੇਕਦੇ ਹਨ| ਉਹਨਾਂ ਦਸਿਆ ਕਿ ਇਸ ਪਾਰਕ ਦੇ ਬਾਹਰ ਮੁੱਖ ਗੇਟ ਦੇ ਕੋਲ ਹੀ ਕੂੜੇ ਅਤੇ ਗੰਦਗੀ ਦੇ ਢੇਰ ਲੱਗੇ ਪਏ ਹਨ, ਜਿਸ ਕਾਰਨ ਪਾਰਕ ਆਉਣ ਵਾਲੇ ਲੋਕਾਂ ਨੁੰ ਬਹੁਤ ਹੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਗੰਦਗੀ ਕਾਰਨ ਇਲਾਕੇ ਵਿਚ ਲੋਕਾਂ ਦੇ ਬਿਮਾਰ ਹੋਣ ਦਾ  ਖਤਰਾ ਵੀ ਪੈਦਾ ਹੋ ਗਿਆ ਹੈ| ਉਹਨਾਂ ਕਿਹਾ ਕਿ ਪਾਰਕ ਦੇ ਨੇੜੇ ਪਈ ਇਹ ਗੰਦਗੀ ਪ੍ਰਧਾਨ ਮੰਤਰੀ ਮੋਦੀ ਦੇ ਸਵੱਛ ਭਾਰਤ ਅਭਿਆਨ ਦਾ ਵੀ ਮੂੰਹ ਚਿੜਾ ਰਹੀ ਹੈ| ਉਹਨਾਂ ਮੰਗ ਕੀਤੀ ਕਿ ਇਸ ਗੰਦਗੀ ਅਤੇ ਕੂੜੇ ਨੂੰ ਛੇਤੀ ਤੋਂ            ਛੇਤੀ ਚੁਕਿਆ ਜਾਵੇ|

Leave a Reply

Your email address will not be published. Required fields are marked *