ਸੈਕਟਰ 20 ਸੀ ਦੇ ਪਬਲਿਕ ਟਾਇਲਟ ਵਿੱਚ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ

ਐਸ ਏ ਐਸ ਨਗਰ, 3 ਜੂਨ (ਸ.ਬ.)ਚੰਡੀਗੜ੍ਹ ਦੇ ਸੈਕਟਰ 20 ਸੀ ਦੇ ਪਬਲਿਕ ਟਾਇਲਟ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ| ਨੌਜਵਾਨ ਦੀ ਲਾਸ਼ ਮਿਲਣ ਨਾਲ ਆਸ ਪਾਸ ਦੇ ਇਲਾਕੇ ਵਿੱਚ ਸਨਸਨੀ ਫੈਲ ਗਈ| ਟਾਇਲਟ ਦੀ ਦੇਖ ਰੇਖ ਕਰਨ ਵਾਲੇ ਕਰਮਚਾਰੀ ਵਲੋਂ ਲਾਸ਼ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ| ਇਸ ਉਪਰੰਤ ਥਾਣਾ ਸੈਕਟਰ-19 ਦੇ ਐਸ.ਐਚ.ਓ. ਸ੍ਰੀ ਦਿਲੀਪ ਰਤਨ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-16 ਦੇ ਜਨਰਲ ਹਸਪਤਾਲ ਵਿੱਚ ਭਿਜਵਾ ਦਿੱਤਾ ਗਿਆ| ਜਿੱਥੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾਵੇਗਾ|
ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ ਹੈ| ਪੁਲੀਸ ਨੇ ਦੱਸਿਆ ਕਿ ਲਾਸ਼  ਤੇ ਕਿਸੇ ਬਾਹਰੀ ਸੱਟ ਦਾ ਨਿਸ਼ਾਨ ਨਹੀਂ ਮਿਲਿਆ| ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਕਿਥੇ ਦਾ ਰਹਿਣ ਵਾਲਾ ਸੀ ਅਤੇ ਉਸਦੀ ਲਾਸ਼ ਇਸ ਟਾਇਲਟ ਤਕ ਕਿਵੇਂ ਪਹੁੰਚੀ| ਫਿਲਹਾਲ ਪੁਲੀਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ ਹੈ|

Leave a Reply

Your email address will not be published. Required fields are marked *