ਸੈਕਟਰ 22 ਦੇ ਪਾਰਕ ਵਿੱਚ ਸ਼ਰੇਆਮ ਖੇਡਿਆ ਜਾਂਦਾ ਹੈ ਸੱਟਾ ਤੇ ਤਾਸ਼

ਚੰਡੀਗੜ੍ਹ,3 ਫਰਵਰੀ (ਰਾਹੁਲ) ਚੰਡੀਗੜ੍ਹ ਦੇ ਸੈਕਟਰ 22 ਦੀ ਸਾਸਤਰੀ ਮਾਰਕੀਟ ਦੇ ਸਾਹਮਣੇ ਸਥਿਤ ਪਾਰਕ ਵਿਚ ਦਿਨ ਦਿਹਾੜੇ ਸਾਰਾ ਦਿਨ  ਹੀ ਸੱਟਾ ਅਤੇ ਤਾਸ਼ ਖੇਡੇ ਜਾਂਦੇ ਹਨ ਜਦੋਂ ਕਿ ਇਸ ਪਾਰਕ ਤੋਂ ਪੁਲੀਸ ਥਾਣਾ ਸਿਰਫ 300 ਮੀਟਰ ਦੂਰ ਹੈ ਅਤੇ ਪੁਲੀਸ ਮੁਲਾਜਮ ਇਹਨਾਂ ਸਟੇਬਾਜਾਂ ਨੂੰ ਪਾਰਕ ਵਿਚ               ਖੇਡਦਿਆਂ ਵੇਖ ਕੇ ਵੀ ਅਣਦੇਖਿਆ ਕਰ ਦਿੰਦੇ ਹਨ|  ਸੈਕਟਰ 22 ਦੀ ਪ੍ਰਸਿੱਧ ਮਾਰਕੀਟ ਦੇ ਸਾਹਮਣੇ ਸਥਿਤ ਇਸ ਪਾਰਕ ਵਿਚ ਲੋਕ ਧੁੱਪ ਸੇਕਣ ਵੀਆਉਂਦੇ ਹਨ ਅਤੇ ਆਪਣੇ ਬਚਿਆਂ ਨੂੰ ਖਿਡਾਉਣ ਵੀ ਆਉਂਦੇ ਹਨ ਪਰ ਇਸ ਪਾਰਕ ਵਿਚ ਤਾਸ਼ ਅਤੇ ਜੂਆ ਤੇ                ਸਟੇਬਾਜੀ ਕਰ ਰਹੇ ਲੋਕਾਂ ਤੋਂ ਉਹ ਕਾਫੀ ਪ੍ਰੇਸਾਨ ਹੁੰਦੇ ਹਨ ਇਹ ਤਾਸ਼ ਖੇਡਣ ਵਾਲੇ ਆਪਸ ਵਿਚ ਗਾਲੀ ਗਲੋਚ ਵੀ ਕਰਦੇ ਹਨ| ਇਹਨਾਂ ਤਾਸ਼ ਖੇਡਣ ਵਾਲਿਆਂ ਵਿਚ  ਸੈਕਟਰ 22 ਦੀ ਮਾਰਕੀਟ ਦੇ ਕੁਝ ਦੁਕਾਨਦਾਰ ਵੀ ਹੁੰਦੇ ਹਨ| ਇਹਨਾਂ ਤਾਸ਼ ਖੇਡਣ ਵਾਲਿਆਂ ਤੋਂ ਪਾਰਕ ਵਿੱਚ ਘੁੰਮਣ ਫਿਰਨ ਆਏ ਲੋਕ  ਬਹੁਤ ਪ੍ਰੇਸ਼ਾਨ ਹੁੰਦੇ ਹਨ|

Leave a Reply

Your email address will not be published. Required fields are marked *