ਸੈਕਟਰ-38 ਵੈਸਟ ਵਿੱਚ ਪਿਛਲੇ ਇਕ ਹਫਤੇ ਤੋਂ ਹਰ ਦਿਨ ਮਰ ਰਹੇ ਹਨ ਕਾਂ

ਚੰਡੀਗੜ੍ਹ,14 ਅਗਸਤ (ਸ.ਬ.) ਸਥਾਨਕ ਸੈਕਟਰ 38 ਵੈਸਟ ਵਿੱਚ ਪਿਛਲੇ ਇਕ ਹਫਤੇ ਤੋਂ ਲਗਾਤਾਰ ਹਰ ਦਿਨ ਕਾਂ ਮਰ ਰਹੇ ਹਨ| ਸੈਕਟਰ 38 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਗੁਪਤਾ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਇਸ ਇਲਾਕੇ ਵਿੱਚ ਹਰ ਦਿਨ 6-7 ਕਾਂ ਰੁੱਖਾਂ ਤੋਂ ਡਿੱਗ ਕੇ ਮਰ ਰਹੇ ਹਨ, ਜਦੋਂ ਉਹਨਾਂ ਨੇ ਇਹਨਾਂ ਕਾਵਾਂ ਦੇ ਮਰਨ ਸਬੰਧੀ ਪ੍ਰਾਈਵੇਟ ਡੰਗਰ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਕਾਂ ਬਰਡ ਫਲੂ ਨਾਲ ਵੀ ਮਰੇ ਹੋ ਸਕਦੇ ਹਨ|
ਉਹਨਾਂ ਕਿਹਾ ਕਿ ਉਹਨਾਂ ਨੇ ਨਗਰ ਨਿਗਮ ਚੰਡੀਗੜ੍ਹ ਨੂੰ ਵੀ ਕਾਵਾਂ ਦੇ ਮਰਨ ਸਬੰਧੀ ਸ਼ਿਕਾਇਤ ਕੀਤੀ ਹੈ ਪਰ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਨੇ ਇਸ ਸਬੰਧ ਵਿੱਚ ਨਗਰ ਨਿਗਮ ਦੇ ਸਿਹਤ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਐਨੀਮਲ ਹਸਬਂੈਡਰੀ ਵਿਭਾਗ ਦਾ ਹੈ| ਜਦੋਂ ਐਨੀਮਲ ਹਸਬਂੈਡਰੀ ਵਿਭਾਗ ਦੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵਿਅਕਤੀ ਦੇ ਹੱਥ ਮਰੇ ਹੋਏ ਕਾਂ ਨੂੰ ਭੇਜ ਦਿੱਤਾ ਜਾਵੇ ਤਾਂ ਕਿ ਉਸਦੀ ਮੌਤ ਦੀ ਜਾਂਚ ਕੀਤੀ ਜਾਵੇ| ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਇਸ ਡਾਕਟਰ ਨੂੰ ਆਪਣੇ ਵਿਭਾਗ ਦਾ ਕੋਈ ਕਰਮਚਾਰੀ ਮੌਕੇ ਉਪਰ ਭੇਜਣ ਲਈ ਕਿਹਾ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਏਨਾ ਸਟਾਫ ਨਹੀਂ ਹੈ, ਕਿ ਇਥੇ ਕਾਂਵਾਂ ਦੇ ਮਰਨ ਦੀ ਜਾਂਚ ਲਈ ਭੇਜਿਆ ਜਾਵੇ|
ਇਸ ਮੌਕੇ ਆਰ ਡਬਲਯੂ ਏ ਦੇ ਜੁਆਂਇੰਟ ਸਕੱਤਰ ਐਸ ਕੇ ਬੱਸੀ ਨੇ ਕਿਹਾ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਇਹ ਕਾਂ ਡੰਪਿੰਗ ਗ੍ਰਾਊਂਡ ਵਿੱਚ ਕੋਈ ਜਹਿਰੀਲਾ ਪਦਾਰਥ ਖਾ ਕੇ ਨਾਲ ਲੱਗਦੇ ਇਸ ਇਲਾਕੇ ਵਿਚ ਆ ਕੇ ਮਰ ਰਹੇ ਹੋਣ|
ਇਸ ਮੌਕੇ ਆਰ ਡਬਲਯੂ ਏ ਦੇਜਨਰਲ ਸਕੱਤਰ ਕੁਲਭੂਸ਼ਣ ਸ਼ਰਮਾ ਨੇ ਕਿਹਾ ਕਿ ਬਰਡ ਫਲੂ ਅਜਿਹੀ ਬਿਮਾਰੀ ਹੈ ਜੋ ਕਿ ਕਾਂਵਾਂ ਤੋਂ ਹੋਰਨਾਂ ਪੰਛੀਆਂ, ਜਾਨਵਰਾਂ ਅਤੇ ਇਨਸਾਨਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ|

Leave a Reply

Your email address will not be published. Required fields are marked *