ਸੈਕਟਰ 56 ਵਿਖੇ ਮੋਮਬੱਤੀ ਮਾਰਚ ਦਾ ਆਯੋਜਨ

ਚੰਡੀਗੜ੍ਹ, 23 ਅਕਤੂਬਰ (ਸ.ਬ.) ਪੀਪਲਜ ਫਾਰ ਰੀਵੇਕ ਆਫ ਆਲ ਨੇਸ਼ਨ (ਪ੍ਰਣ) ਸੰਗਠਨ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸੈਕਟਰ 56 ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ| ਇਹ ਮਾਰਚ ਸੈਕਟਰ 56 ਦੇ ਮੁੱਖ ਮਾਰਗ ਤੋਂ ਸ਼ੁਰੂ ਹੋ ਕੇ ਪੂਰੇ ਸੈਕਟਰ ਵਿੱਚ ਦੀ ਹੁੰਦਾ ਹੋਇਆ ਵਾਪਸ ਉਸੇ ਸਥਾਨ ਤੇ ਸਮਾਪਤ ਹੋਇਆ|
ਕੈਂਡਲ ਮਾਰਚ ਵਿੱਚ ਸ਼ਾਮਿਲ ਸਥਾਨਕ ਨਿਵਾਸੀਆਂ ਵੱਲੋਂ ਪਰਮਾਤਮਾ ਦਾ ਨਾਮ ਲੈ ਕੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ|
ਇਸ ਮੌਕੇ ਸੰਸਥਾ ਦੇ ਚੰਡੀਗੜ੍ਹ ਦੇ ਪ੍ਰਧਾਨ ਜਸਵਿੰਦਰ ਸਿੰਘ, ਸਮਾਜ ਸੇਵੀ ਬੀਬੀ ਨੀਲਮ ਕੌਰ, ਮਾਨ ਸਿੰਘ ਰੰਧਾਵਾ, ਜਸਵਿੰਦਰ ਜੱਸੀ, ਨੀਲ ਕਮਲ ਕਰਿਆਨਾ ਵਾਲਾ, ਸੰਨੀ ਢਾਬੇ ਵਾਲਾ, ਜੋਗਿੰਦਰ ਰੰਧਾਵਾ, ਅਵਤਾਰ ਸਿੰਘ ਵਾਲੀਆ, ਪੁਨੀਤ ਕੁਮਾਰ ਗੋਲੂ, ਮਨੋਜ ਕੁਮਾਰ, ਸੁਨੀਲ ਕੁਮਾਰ, ਨਰੇਸ਼ ਕੁਮਾਰ, ਸੌਰਭ ਕੁਮਾਰ, ਸੰਤ ਰਾਮ, ਅਤੁਲ ਕਰਿਆਨਾ ਵਾਲਾ ਤੋਂ ਇਲਾਵਾ ਸੈਕਟਰ ਨਿਵਾਸੀ ਹਾਜਰ ਸਨ|

Leave a Reply

Your email address will not be published. Required fields are marked *