ਸੈਕਟਰ 66 ਤੋਂ 80 ਦੇ ਵਸਨੀਕਾਂ ਤੋਂ ਵਸੂਲੀ ਗਈ ਪਾਣੀ ਦੀ ਵੱਧ ਰਕਮ ਦੀ ਵਾਪਸੀ ਲਈ ਕੇਸ ਕਰਣਗੇ ਸਾਬਕਾ ਕੌਂਸਲਰ


ਐਸ ਏ ਐਸ ਨਗਰ, 4 ਜਨਵਰੀ (ਸ਼ਬ ਗਮਾਡਾ ਵਲੋਂ ਸੈਕਟਰ 66 ਤੋਂ 80 ਦੇ ਵਸਨੀਕਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬਦਲੇ ਵਸੂਲੀ ਜਾਂਦੀ ਵੱਧ ਰਕਮ ਦਾ ਮੁੱਦਾ ਭਾਵੇਂ ਹਲ ਹੋ ਗਿਆ ਹੈ ਅਤੇ ਗਮਾਡਾ ਵਲੋਂ ਇਹਨਾਂ ਸੈਕਟਰਾਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰਜ ਵਿਵਸਥਾ ਦਾ ਕੰਮ ਨਗਰ ਨਿਗਮ ਦੇ ਹਵਾਲੇ ਕਰ ਦਿੱਤਾ ਗਿਆ ਹੈ ਪਰੰਤੂ ਇਸ ਮੁੱਦੇ ਤੇ ਲੋਕ ਅਦਾਲਤ ਵਿੱਚ ਸਰਕਾਰ ਦੇ ਖਿਲਾਫ ਕੇਸ ਕਰਨ ਵਾਲੇ ਸਾਬਕਾ ਕੌਂਸਲਰਾਂ ਵਲੋਂ ਹੁਣ ਇਹਨਾਂ ਸੈਕਟਰਾਂ ਦੇ ਵਸਨੀਕਾਂ ਤੋਂ ਵਸੂਲੀ ਗਈ ਵੱਧ ਰਕਮ ਦੀ ਵਾਪਸੀ ਲਈ ਅਦਾਲਤ ਵਿੱਚ ਕੇਸ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਥਾਨਕ ਲੋਕ ਅਦਾਲਤ ਵਿੱਚ ਸਾਬਕਾ ਕੌਂਸਲਰਾਂ ਵਲੋਂ ਪਾਣੀ ਦੇ ਵੱਧ ਰੇਟਾਂ ਬਾਰੇ ਕੇਸ ਦੀ ਅੱਜ ਹੋਈ ਸੁਣਵਾਈ ਮੌਕੇ ਡਾਇਰੈਕਟਰ ਲੋਕਲ ਬਾਡੀਜ਼ ਅਤੇ ਕਮਿਸ਼ਨਰ ਨਗਰ ਨਿਗਮ ਮੁਹਾਲੀ ਵਲੋਂ ਐਡਵੋਕੇਟ ਆਰ ਸੀ ਗਰਗ ਨੇ ਪੇਸ਼ ਹੋ ਕੇ ਅਦਾਲਤ ਨੂੰ ਦੱਸਿਆ ਕਿ ਗਮਾਡਾ ਤੋਂ ਨਗਰ ਨਿਗਮ ਨੇ ਪਾਣੀ ਦੀ ਸਪਲਾਈ ਹੈਡੳਵਰ ਟੈਕੳਵਰ ਦੀ ਪ੍ਰਕਿ੍ਰਆ ਪੂਰੀ ਕਰ ਲਈ ਹੈ ਅਤੇ ਹੁੱਣ 1 ਜਨਵਰੀ 2021 ਤੋਂ ਇਹਨਾਂ ਸੈਕਟਰਾਂ ਵਿਚ ਵੀ ਪਾਣੀ ਦਾ ਰੇਟ ਬਾਕੀ ਸ਼ਹਿਰ ਦੀ ਤਰ੍ਹਾਂ 1.80 ਪ੍ਰਤੀ ਕਿਊਬਿਕ ਲੀਟਰ ਹੋ ਜਾਵੇਗਾ। ਗਮਾਡਾ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਗਮਾਡਾ ਨੇ ਪਾਣੀ ਦੀ ਸਪਲਾਈ ਦਾ ਕੰਮ ਨਗਰ ਨਿਗਮ ਨੂੰ ਹੈਂਡਉਵਰ ਕਰ ਦਿੱਤਾ ਹੈ ਅਤੇ ਇਹ ਕੇਸ ਖਤਮ ਕੀਤਾ ਜਾਵੇ। ਜਿਸਤੋਂ ਬਾਅਦ ਸਾਬਕਾ ਕੌਂਸਲਰਾਂ ਨੇ ਲੋਕਹਿਤ ਵਿੱਚ ਤਸੱਲੀ ਪ੍ਰਗਟਾਉਂਦਿਆਂ ਕੇਸ ਵਾਪਿਸ ਲੈ ਲਿਆ।
ਇਸ ਮੌਕੇ ਸਾਬਕਾ ਕੌਂਸਲਰਾਂ ਵਲੋਂ ਪੇਸ਼ ਹੋਏ ਐਡਵੋਕੇਟ ਵਿਦਿਆ ਸਾਗਰ ਨੇ ਲੋਕਾਂ ਤੋਂ ਜੋ ਵਾਧੂ ਰਕਮ ਸਰਕਾਰ ਵਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਵਸੂਲੀ ਗਈ ਹੈ ਉਸ ਦਾ ਰਿਫੰਡ ਲੈਣ ਲਈ ਮਾਨਯੋਗ ਉਚ ਅਦਾਲਤਾਂ ਵਿੱਚ ਕੇਸ ਦਾਇਰ ਕਰਨ ਦੀ ਪ੍ਰਵਾਨਗੀ ਮੰਗੀ। ਗਈ।
ਇਸ ਮੌਕੇ ਸਾਬਕਾ ਕੌਂਸਲਰਾਂ ਸੁਰਿੰਦਰ ਸਿੰਘ ਰੋਡਾ, ਰਜਨੀ ਗੋਇਲ, ਪਰਮਿੰਦਰ ਤਸਿੰਬਲੀ, ਜਸਬੀਰ ਕੋਰ ਅਤਲੀ, ਰਜਿੰਦਰ ਕੌਰ ਕੁੰਬੜਾ, ਸਤਬੀਰ ਸਿੰਘ ਧਨੋਆ, ਬੋਬੀ ਕੰਬੋਜ ਅਤੇ ਅਕਾਲੀ ਆਗੂ ਹਰਸੰਗਤ ਸਿੰਘ, ਹਰਮਨਜੋਤ ਸਿੰਘ ਕੁੰਬੜਾ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸਰਕਾਰ ਨੇ ਲੋਕਾਂ ਦੇ ਇਸ ਮੁੱਦੇ ਦਾ ਹੱਲ ਕਰਨ ਲਈ ਸੰਜੀਦਾ ਭੁਮਿਕਾ ਨਹੀ ਨਿਭਾਈ ਅਤੇ ਪਿਛਲੀ ਤਾਰੀਕ ਤੇ ਅਦਾਲਤ ਦੀ ਸਖਤੀ ਨੂੰ ਦੇਖ ਕੇ ਅਧਿਕਾਰੀਆਂ ਨੇ ਆਪਣੀ ਚਮੜੀ ਬਚਾਉਣ ਲਈ ਸਾਲ ਤੋਂ ਵੱਧ ਸਮੇਂ ਤੋਂ ਪੈਡਿੰਗ ਪਈ ਹੈਡੳਵਰ ਟੈਕੳਵਰ ਦੀ ਫਾਇਲ ਤੇ ਦਸਖਤ ਕਰ ਕੇ ਗਮਾਡਾ ਤੋ ਪਾਣੀ ਦੀ ਸਪਲਾਈ ਟੈਕੳਵਰ ਕਰਕੇ ਪਾਣੀ ਦੇ ਰੇਟ ਇੱਕ ਕਰ ਦਿੱਤੇ। ਉਹਨਾਂ ਕਿਹਾ ਕਿ ਲੋਕਾਂ ਦੇ ਇਸ ਮੁੱਦੇ ਦਾ ਜੇਕਰ ਹੱਲ ਹੋ ਸਕਿਆ ਹੈ ਤਾਂ ਮਾਨਯੋਗ ਲੋਕ ਅਦਾਲਤ ਕਾਰਨ ਹੀ ਹੋ ਸਕਿਆ ਹੈ।
ਸਾਬਕਾ ਕੌਂਸਲਰਾਂ ਨੇ ਫੈਸਲਾ ਕੀਤਾ ਕਿ ਉਹ ਆਪੋ ਆਪਣੇ ਸੈਕਟਰਾ ਵਿੱਚ ਵਾਧੂ ਵਸੂਲੀ ਰਕਮ ਦਾ ਰਿਫੰਡ ਲੈਣ ਲਈ ਲੋਕ ਲਹਿਰ ਬਨਾਉਣ ਵਾਸਤੇ ਦਸਖਤ ਮੁਹਿੰਮ ਚਲਾ ਕੇ ਗਵਰਨਰ ਸਾਹਿਬ ਤੱਕ ਗੱਲ ਪਹੁੰਚਾਉਣਗੇ।

Leave a Reply

Your email address will not be published. Required fields are marked *