ਸੈਕਟਰ-66 ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ


ਐਸ.ਏ.ਐਸ ਨਗਰ, 8 ਜਨਵਰੀ (ਸ.ਬ.) ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਸੈਕਟਰ-66 ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 37 ਖਪਤਕਾਰਾਂ ਵੱਲੋਂ ਦੁੱਧ ਦੇ ਸੈਂਪਲ ਲਿਆਂਦੇ ਗਏ। ਜਿਨ੍ਹਾਂ ਨੂੰ ਟੈਸਟ ਕਰਕੇ ਨਤੀਜੇ ਮੌਕੇ ਤੇ ਲਿਖਤੀ ਰੂਪ ਵਿੱਚ ਦਿੱਤੇ ਗਏ। ਕੈਂਪ ਦੀ ਰਸਮੀ ਸ਼ੁਰੂਆਤ ਸਾਬਕਾ ਕੌਂਸਲਰ ਰਜਨੀ ਗੋਇਲ ਵਲੋਂ ਕੀਤੀ ਗਈ।
ਡੇਅਰੀ ਵਿਕਾਸ ਇੰਸਪੈਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ 36 ਸੈਂਪਲ ਮਿਆਰਾ ਅਨੁਸਾਰ ਸਨ ਜਦਕਿ 1 ਸੈਂਪਲ ਵਿੱਚ ਪਾਣੀ ਦੀ ਮਿਕਦਾਰ ਪਾਈ ਗਈ ਅਤੇ ਹੋਰ ਕੋਈ ਹਾਨੀਕਾਰਕ ਪਦਾਰਥ ਨਹੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦੁੱਧ ਦੇ ਸੈਂਪਲਾਂ ਵਿੱਚ ਯੂਰੀਆ, ਕਾਸਟਿਕ ਸੋਡਾ,ਸਟਾਰਚ ਚੈੱਕ ਕੀਤਾ ਗਿਆ ਜਿਸ ਦੀ ਰਿਪੋਰਟ ਨਿੱਲ ਪਾਈ ਗਈ। ਇਸ ਮੌਕੇ ਦੁੱਧ ਖਪਤਕਾਰ ਅਮਰਜੀਤ ਕੌਰ, ਪਰਮਜੀਤ ਕੌਰ,ਸਨਦੀਪ ਸਿੰਘ ਅਤੇ ਦਫਤਰੀ ਅਮਲਾ ਡੇਅਰੀ ਵਿਕਾਸ ਇੰਸਪੈਕਟਰ ਮਨਮੋਹਨ ਸਿੰਘ, ਗੁਰਦੀਪ ਸਿੰਘ, ਹਰਦੇਵ ਸਿੰਘ ਮੌਜ਼ੂਦ ਸਨ।

Leave a Reply

Your email address will not be published. Required fields are marked *