ਸੈਕਟਰ 66 ਵਿੱਚ ਆਵਾਰਾ ਫਿਰਦੇ ਗਧਿਆਂ ਤੋਂ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ,10 ਅਪ੍ਰੈਲ (ਗੁਰਮੀਤ ਕੌਰ) ਸਥਾਨਕ ਸੈਕਟਰ 66 ਵਿੱਚ ਅੱਧੀ ਦਰਜਨ ਦੇ ਕਰੀਬ ਗਧੇ ਹਰ ਦਿਨ ਹੀ ਅਵਾਰਾ ਫਿਰਦੇ ਰਹਿੰਦੇ ਹਨ| ਇਹ ਗਧੇ ਸਾਰਾ ਦਿਨ ਕੂੜਾ ਫਰੋਲ ਕੇ ਗੰਦਗੀ  ਫੈਲਾਉਂਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਲੋਕਾਂ ਨੂੰ ਟੱਕਰ ਮਾਰਨ ਤਕ ਵੀ ਚਲੇ ਜਾਂਦੇ ਹਨ| ਇਹਨਾਂ ਗਧਿਆਂ ਕਾਰਨ ਹਾਦਸੇ ਵਾਪਰਨ ਦਾ ਖਤਰਾ ਪੈਦਾ ਹੋ ਗਿਆ ਹੈ| ਇਹ ਗਧੇ ਇਕ ਦਮ ਹੀ ਸੜਕ ਉਪਰ ਜਾਂਦੇ ਵਾਹਨਾਂ ਦੇ ਅੱਗੇ ਆ ਜਾਂਦੇ ਹਨ, ਜਿਸ ਕਰਕੇ ਵਾਹਨ ਚਾਲਕਾਂ ਨੂੰ ਬੜੀ ਮੁਸ਼ਕਿਲ ਨਾਲ ਆਪਣੇ ਵਾਹਨ ਰੋਕਣੇ ਪੈਂਦੇ ਹਨ| ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਗਧੇ ਨੇੜਲੇ ਪਿੰਡਾਂ ਦੇ ਵਸਨੀਕਾਂ ਵਲੋਂ ਹੀ ਛੱਡੇ ਗਏ ਲੱਗਦੇ ਹਨ|
ਜਿਕਰਯੋਗ ਹੈ ਕਿ ਮੁਹਾਲੀ ਸ਼ਹਿਰ ਵਿੱਚ ਪਹਿਲਾਂ ਹੀ ਆਵਾਰਾ ਕੁਤਿਆਂ, ਆਵਾਰਾ ਪਸ਼ੂਆਂ ਨੇ ਦਹਿਸਤ ਫੈਲਾਈ ਹੋਈ ਹੈ, ਹੁਣ ਆਵਾਰਾ ਗਧਿਆਂ ਨੇ ਵੀ ਦਹਿਸ਼ਤ ਫੈਲਾ ਦਿੱਤੀ ਹੈ| ਇਹਨਾਂ ਗਧਿਆਂ ਕਾਰਨ ਛੋਟੇ ਬਚੇ ਆਪਣੇ ਘਰਾਂ ਤੋਂ ਬਾਹਰ ਆਉਣ ਲੱਗੇ ਡਰਨ ਲੱਗਦੇ ਹਨ ਜਿਸ ਕਰਕੇ ਇਹ ਗਧੇ ਲੋਕਾਂ ਲਈ ਵੱਡੀ ਸਮਸਿਆ ਬਣਦੇ ਜਾ ਰਹੇ ਹਨ|

Leave a Reply

Your email address will not be published. Required fields are marked *