ਸੈਕਟਰ 66 ਵਿੱਚ ਪੰਜ ਦੁਕਾਨਾਂ ਦੇ ਤਾਲੇ ਤੋੜੇ

ਐਸ. ਏ. ਐਸ ਨਗਰ, 20 ਦਸੰਬਰ (ਸ.ਬ.) ਸਥਾਨਕ ਸੈਕਟਰ -66 ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪੰਜ ਦੁਕਾਨਾਂ ਤੇ ਤਾਲੇ ਤੋੜ ਦਿੱਤੇ| ਚੋਰ ਇਕ ਨਾਈ ਦੀ ਦੁਕਾਨ ਵਿੱਚੋਂ ਡਰਾਇਰ ਮਸ਼ੀਨ, ਦੋ ਸਟੇਟਨਰ, 2500 ਰੁਪਏ, ਇੱਕ ਮੋਬਾਇਲ ਅਤੇ ਕੁਝ ਕਰੀਮਾਂ ਲੈ ਕੇ ਫਰਾਰ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਬੀਤੀ ਰਾਤ ਸੈਕਟਰ-66 ਵਿਚ ਸਥਿਤ ਦੋ ਨਾਈ ਦੀਆਂ ਦੁਕਾਨਾਂ, ਇਕ ਖਾਲੀ ਦੁਕਾਨ, ਇਕ ਕਰਿਆਣਾ ਦੀ ਦੁਕਾਨ ਅਤੇ ਇਕ ਕਲੀਨਿਕ ਦੇ ਤਾਲੇ ਤੋੜ ਦਿੱਤੇ| ਯੂਨੀਵਰਸਲ ਹੇਅਰ ਡ੍ਰੈਸਰ ਦੇ ਮਾਲਕ ਮੁਹੰਮਦ ਅਕੀਲ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਦਾ ਤਾਲਾ ਤੋੜ ਕੇ ਇਕ ਡਰਾਇਰ ਮਸ਼ੀਨ, ਦੋ ਸਟੇਟਨਰ, 2500 ਰੁਪਏ, ਇਕ ਮੋਬਾਇਲ ਅਤੇ ਕੁਝ ਕਰੀਮਾਂ ਵੀ ਲੈ ਗਏ| ਆਰ ਵੀ ਬੀ ਐਸ ਹੇਅਰ ਡ੍ਰੈਸਰ ਦੇ ਮਾਲਕ ਦਾ ਕਹਿਣਾ ਸੀ ਕਿ ਉਸ ਦੀ ਦੁਕਾਨ ਦਾ ਸਿਰਫ ਤਾਲਾ ਹੀ ਤੋੜਿਆ ਗਿਆ ਹੈ, ਕੋਈ ਸਾਮਾਨ ਚੋਰੀ ਨਹੀਂ ਹੋਇਆ| ਸੋਨੂੰ ਡਿਪਾਰਟਮੈਂਟ ਸਟੋਰ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਹਨਾਂ ਦੀ ਦੁਕਾਨ ਦਾ ਤਾਲਾ ਹੀ ਤੋੜਿਆ ਹੈ, ਕੋਈ ਸਮਾਨ ਚੋਰੀ ਨਹੀਂ ਕੀਤਾ ਗਿਆ| ਇਸ ਮੌਕੇ ਡਾਕਟਰ ਗੁਨੀਤਾ ਨੇ ਦੱਸਿਆ ਕਿ ਉਹਨਾਂ ਦੇ ਕਲੀਨਿਕ ਦੇ ਸ਼ਟਰ ਦਾ ਤਾਲਾ ਅਤੇ ਸ਼ੀਸ਼ਾ ਹੀ ਤੋੜ ਗਏ ਹਨ, ਕੋਈ ਸਮਾਨ ਚੋਰੀ ਨਹੀਂ ਹੋਇਆ|

Leave a Reply

Your email address will not be published. Required fields are marked *