ਸੈਕਟਰ-68 ਦਾ ਵਸਨੀਕ ਲਾਪਤਾ

ਐਸ ਏ ਐਸ ਨਗਰ, 14 ਜੁਲਾਈ (ਸ.ਬ.) ਸੈਕਟਰ-68 ਮੁਹਾਲੀ ਦਾ ਵਸਨੀਕ ਬਲਬੀਰ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਹੈ, ਜਿਸਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਵਸਨੀਕ ਸੈਕਟਰ-68 ਮੁਹਾਲੀ ਨੇ ਦਸਿਆ ਕਿ ਉਸਦਾ ਪਤੀ ਬਲਬੀਰ ਸਿੰਘ (48 ਸਾਲ) ਡਿਪ੍ਰੈਸ਼ਨ ਦਾ ਮਰੀਜ ਹੈ| ਉਹ 3 ਜੁਲਾਈ ਨੂੰ ਬਿਨਾਂ ਦੱਸੇ ਘਰ ਤੋਂ ਕਿਤੇ ਚਲਾ ਗਿਆ ਹੈ| ਮੁੜਕੇ ਅਜੇ ਤੱਕ ਵਾਪਸ ਨਹੀਂ ਆਇਆ| ਉਸਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ, ਸਿਰ ਤੇ ਪੀਲੇ ਰੰਗ ਦਾ ਪਰਨਾ, ਪੈਰਾਂ ਵਿੱਚ ਭੂਰੇ ਰੰਗ ਦੀ ਜੁੱਤੀ ਪਾਈ ਹੋਈ ਹੈ| ਉਸਦਾ ਕੱਦ 6 ਫੁੱਟ ਅਤੇ ਰੰਗ ਗੋਰਾ ਹੈ| ਉਸਨੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿਤੀ ਹੈ|

Leave a Reply

Your email address will not be published. Required fields are marked *