ਸੈਕਟਰ 68 ਦੀਆਂ ਸੜਕਾਂ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਸਥਾਨਕ ਸੈਕਟਰ 68 ਦੀਆਂ ਜਿਆਦਾਤਰ ਸੜਕਾਂ ਇਸ ਵੇਲੇ ਬਦਹਾਲੀ ਦਾ ਸ਼ਿਕਾਰ ਹਨ ਅਤੇ ਇਸ ਖੇਤਰ ਦੀਆਂ ਕਰੀਬ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਹੈ, ਜਿਸ ਕਾਰਨ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| 
ਸੈਕਟਰ 68 ਦੀਆਂ ਅੰਦਰੂਨੀ ਸੜਕਾਂ ਸਮੇਤ ਕਰੀਬ ਸਾਰੀਆਂ ਹੀ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ| ਇਹਨਾਂ ਸੜਕਾਂ ਉਪਰ ਥਾਂ ਥਾਂ ਟੋਏ ਪਏ ਹਨ| ਇਹਨਾਂ ਸੜਕਾਂ ਉਪਰ ਪਏ ਟੋਇਆਂ ਕਾਰਨ ਅਕਸਰ ਵਾਹਨ ਚਾਲਕ ਆਪਣੇ ਵਾਹਨ ਤੋਂ ਕੰਟਰੋਲ ਖੋ ਬੈਠਦੇ ਹਨ, ਜਿਸ ਕਰਕੇ ਹਾਦਸੇ ਵਾਪਰਨ ਦਾ ਖਤਰਾ ਬਣ ਜਾਂਦਾ ਹੈ|
ਸੈਕਟਰ 68 ਦੇ ਵਸਨੀਕ ਸਮਾਜ ਸੇਵੀ ਗੁਰਬੀਰ ਸਿੰਘ ਅਤੇ ਰਮਨੀਕ ਸਿੰਘ ਨੇ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਕਦੇ ਵੀ ਇਸ ਇਲਾਕੇ ਵਿਚ ਕੋਈ ਹਾਦਸਾ ਵਾਪਰ ਸਕਦਾ ਹੈ|  ਉਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਦੌਰਾਨ ਹਾਲਾਤ ਹੋਰ ਵੀ ਬੁਰੇ ਹੋ ਜਾਂਦੇ ਹਨ ਅਤੇ ਸੜਕ ਉਪਰ ਪਏ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਇਹ  ਦਿਖਾਈ ਨਹੀਂ ਦਿੰਦੇ ਜਿਸ ਕਾਰਨ ਹਾਦਸੇ ਵਾਪਰਨ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ| ਉਹਨਾਂ ਮੰਗ ਕੀਤੀ ਕਿ ਸੈਕਟਰ 68 ਦੀਆਂ ਟੁੱਟੀਆਂ ਸੜਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *