ਸੈਕਟਰ 68 ਦੀਆਂ ਸੜਕਾਂ ਦੀ ਕਾਰਪੈਟਿੰਗ ਕਰਨ ਦੇ ਕੰਮ ਦਾ ਵਰਕ ਆਰਡਰ ਜਾਰੇ ਕਰੇ ਨਿਗਮ : ਬੌਬੀ ਕੰਬੋਜ


ਐਸ ਏ ਐਸ ਨਗਰ, 24 ਨਵੰਬਰ (ਸ.ਬ.) ਸਾਬਕਾ ਕਂੌਸਲਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮਿਤੀ 16-10-19 ਨੂੰ ਪਾਸ ਹੋਏ ਸੈਕਟਰ 68 ਦੀਆਂ ਸੜਕਾਂ ਦੀ ਨਵੀਂ ਕਾਰਪੇਟਿੰਗ ਕਰਨ ਦੇ ਟੈਂਡਰ ਦਾ ਵਰਕ ਆਰਡਰ ਜਾਰੀ ਕੀਤਾ ਜਾਵੇ| 
ਆਪਣੇ ਪੱਤਰ ਵਿੱਚ ਸ੍ਰੀ ਬੌਬੀ ਕੰਬੋਜ ਨੇ ਲਿਖਿਆ ਹੈ ਕਿ ਸੈਕਟਰ 68 ਵਾਰਡ ਨੰਬਰ 36 (ਨਵਾਂ ਵਾਰਡ 27) ਦੀਆਂ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਪਿਛਲੇ ਸਮੇ ਦੌਰਾਨ ਸੜਕਾਂ ਤੇ ਪ੍ਰੀਮਿਕਸ ਪਵਾਉਣ ਦਾ ਕੰਮ ਕਾਰਪੋਰੇਸ਼ਨ ਦੀ ਮੀਟਿੰਗ ਵਿੱਚ  ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰਖਦੇ ਹੋਏ ਪਾਸ ਕਰਵਾਇਆ ਗਿਆ ਸੀ, ਜਿਸ ਦਾ ਟੈਂਡਰ ਮਿਤੀ 16/10/19 ਨੂੰ ਲੱਗਿਆ ਸੀ ਅਤੇ ਮਿਤੀ 14/11/19 ਨੂੰ ਟੈਂਡਰ ਖੁਲਣਾ ਸੀ ਪਰ ਇਸ ਕੰਮ  ਦਾ ਅਜੇ ਤਕ ਵਰਕ ਆਰਡਰ ਜਾਰੀ ਨਹੀਂ ਕੀਤਾ ਗਿਆ| 
ਪੱਤਰ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੜਕਾਂ ਦੇ ਪੈਡਿੰਗ ਟੈਂਡਰ ਦਾ ਵਰਕ ਆਰਡਰ ਜਾਰੀ ਕਰਕੇ ਜਲਦੀ ਸੜਕਾਂ ਬਣਾਈਆ ਜਾਣ |

Leave a Reply

Your email address will not be published. Required fields are marked *