ਸੈਕਟਰ 68 ਦੀ ਬੂਥ ਮਾਰਕੀਟ ਵਿੱਚ ਨਾਜਾਇਜ਼ ਕਬਜਿਆਂ ਦੀ ਭਰਮਾਰ ਦੁਕਾਨਦਾਰ ਨੇ ਨਾਲ ਲੱਗਦੀ ਸਰਕਾਰੀ ਥਾਂ ਤੇ ਪੱਕਾ ਸ਼ੈਡ ਬਣਾ ਕੇ ਕੀਤਾ ਕਬਜਾ


ਐਸ ਏ ਐਸ ਨਗਰ, 3 ਨਵੰਬਰ (ਜਸਵਿੰਦਰ ਸਿੰਘ) ਸਥਾਨਕ ਸੈਕਟਰ 68 ਦੀ ਬੂਥ ਮਾਰਕੀਟ  ਵਿੱਚ ਨਾਜਾਇਜ਼ ਕਬਜਿਆਂ ਦੀ ਭਰਮਾਰ ਹੈ, ਜਿਸ ਨਾਲ ਜਿਥੇ ਇਸ ਮਾਰਕੀਟ ਦੀ ਦਿੱਖ ਤੇ ਤਾਂ ਅਸਰ ਪੈਂਦਾ ਹੀ ਹੈ ਮਾਰਕੀਟ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ  ਦਾ ਸਾਹਮਣਾ ਕਰਨਾ ਪੈਂਦਾ ਹੈ| 
ਇਸ ਮਾਰਕੀਟ ਵਿੱਚ ਰੇਹੜੀਆਂ ਦੀ ਭਰਮਾਰ ਹੈ ਅਤੇ ਮਾਰਕੀਟ ਦੇ ਸਾਮ੍ਹਣੇ ਦੀ ਥਾਂ ਤੇ ਪਾਰਕਿੰਗ ਵਿੱਚ ਅਤੇ ਸੜਕ ਕਿਨਾਰੇ ਦਰਜਨਾਂ ਦੀ ਗਿਣਤੀ ਵਿੱਚ ਫਲਾਂ ਅਤੇ ਸਬਜੀਆਂ ਦੀਆਂ ਰੇਹੜੀਆਂ ਫੜੀਆਂ ਲੱਗਦੀਆਂ ਹਨ| ਇਸ ਦੌਰਾਨ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਵੀ ਦੁਕਾਨਾਂ ਦੇ ਸਾਮ੍ਹਣੇ ਅਤੇ ਆਸ ਪਾਸ ਦੀ ਥਾਂ ਤੇ ਕਬਜੇ ਕੀਤੇ ਹੋਏ ਹਨ ਅਤੇ ਇੱਕ ਦੁਕਾਨਦਾਰ ਵਲੋਂ ਤਾਂ ਮਾਰਕੀਟ ਦੀ ਥਾਂ ਤੇ ਬਾਕਾਇਦਾ ਪੱਕਾ ਸ਼ੈਡ ਲਗਾ ਕੇ ਨਾਜਾਇਜ ਕਬਜਾ ਕੀਤਾ ਹੋਇਆ ਹੈ|
ਮਾਰਕੀਟ ਵਿੱਚ ਵੱਡੇ ਪੱਧਰ ਤੇ ਹੋਏ ਇਹਨਾਂ ਨਾਜਾਇਜ ਕਬਜਿਆਂ ਕਾਰਨ ਜਿੱਥੇ ਵਾਹਨ ਖੜ੍ਹਾਉਣ ਲਈ ਲੋੜੀਂਦੀ ਥਾਂ ਨਹੀਂ ਮਿਲਦੀ ਉੱਥੇ ਇਹਨਾਂ ਰੇਹੜੀਆਂ ਫੜੀ ਵਾਲਿਆਂ ਦੀ ਇਹ ਕਾਰਵਾਈ ਇਹ ਜਾਹਿਰ ਕਰਦੀ ਹੈ ਕਿ ਇਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਾ ਹੋਵੇ| 
ਇਸ ਸਬੰਧੀ ਸੈਕਟਰ 68 ਦੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਕਿਹਾ ਕਿ ਲਾਕਡਾਊਨ ਦੇ ਦੌਰਾਨ ਜਦੋਂ ਲੋਕਾਂ ਕੋਲ ਕੋਈ ਕੰਮ ਨਹੀਂ ਸੀ ਤਾਂ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਇੱਥੇ ਖੜ੍ਹ ਕੇ ਆਪਣਾਂ ਸਮਾਨ                    ਵੇਚਿਆ ਜਾਣ ਲਗਿਆ ਸੀ ਅਤੇ ਲੋਕਾਂ  ਨੂੰ ਨੇੜੇ ਸਮਾਨ ਮਿਲਣ ਕਾਰਨ ਰਾਹਤ ਮਿਲੀ ਸੀ ਪਰੰਤੂ ਹੁਣ ਇਹਨਾਂ ਰੇਹੜੀਆਂ ਫੜੀਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਹ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ| 
ਉਹਨਾਂ ਕਿਹਾ ਿਕ ਵੱਡੇ ਪੱਧਰ ਤੇ ਲੱਗਦੀਆਂ ਇਹਨਾਂ ਰੇਹੜੀਆਂ ਕਾਰਨ ਮਾਰਕੀਟ ਵਿੱਚ ਮਹਿਗੇ ਕਿਰਾਏ ਤੇ ਦੁਕਾਨਾਂ ਲੈ ਕੇ ਕੰਮ ਕਰਨ ਵਾਲੇ ਦੁਕਾਨਦਾਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਇਹਨਾਂ                 ਰੇਹੜੀਆਂ ਵਾਲਿਆਂ ਨੂੰ ਕਿਸੇ ਹੋਰ ਥਾਂ ਐਡਜਸਟ ਕਰਕੇ  ਬੂਥ ਮਾਰਕੀਟ ਦੇ ਦੁਕਾਨਦਾਰਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਕਿਉਂਕਿ ਲਾਕਡਾਊਨ ਕਾਰਨ  ਉਹਨਾਂ ਦਾ ਕੰਮ ਪਹਿਲਾਂ ਹੀ ਮੰਦਾ ਚਲ ਰਿਹਾ ਹੈ|

Leave a Reply

Your email address will not be published. Required fields are marked *