ਸੈਕਟਰ 68 ਵਿੱਚ ਖਿੱਲਰੀ ਗੰਦਗੀ ਸਾਫ ਕਰਵਾਏ ਨਿਗਮ : ਬੌਬੀ ਕੰਬੋਜ

ਐਸ.ਏ.ਐਸ.ਨਗਰ, 11 ਸਤੰਬਰ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਸ਼ਿੰਦਰ ਪਾਲ ਸਿੰਘ (ਬੋਬੀ ਕੰਬੋਜ) ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੈਕਟਰ 68 ਦੇ ਖਾਲੀ ਪਲਾਟਾਂ ਵਿੱਚ ਕੁੰਬੜਾ ਪਿੰਡ ਦੇ ਪਸ਼ੂ ਪਾਲਕਾਂ ਅਤੇ ਪੀ. ਜੀ. ਵਾਲਿਆਂ ਵਲੋਂ ਫੈਲਾਈ ਜਾਂਦੀ ਗੰਦਗੀ ਦੀ ਸਾਫ ਸਫਾਈ ਕਰਵਾਉਣ ਦੀ ਮੰਗ ਕੀਤੀ ਹੈ| 
ਉਹਨਾਂ ਲਿਖਿਆ ਹੈ ਕਿ ਸੈਕਟਰ 68 ਵਿੱਚ  ਕੋਠੀ ਨੰ. 1019 ਤੋਂ 1047 ਦੇ ਆਲੇ ਦੁਆਲੇ ਪਿੰਡ ਕੁੰਬੜਾ ਦੇ ਪਸ਼ੂ ਪਾਲਕਾਂ ਵਲੋਂ ਆਪਣੇ ਪਾਲਤੂ ਪਸ਼ੂ ਬੰਨ ਦਿੱਤੇ ਜਾਂਦੇ ਹਨ ਅਤੇ ਇਹਨਾਂ ਵਸਨੀਕਾਂ ਵਲੋਂ ਆਪਣੇ ਘਰਾਂ ਵਿੱਚ ਬਣਾਈਆਂ ਗਈਆਂ ਡੇਅਰੀਆਂ ਦਾ ਗੋਬਰ ਇਨਾਂ ਖਾਲੀ ਪਲਾਟਾਂ ਵਿੱਚ ਸੁੱਟਿਆ ਜਾਂਦਾ ਹੈ| ਇੱਥੇ ਹੀ ਬੱਸ ਨਹੀਂ ਕੁੰਬੜਾ ਪਿੰਡ ਵਿੱਚ ਬਣੇ ਪੀ. ਜੀ. ਵਿੱਚ ਰਹਿੰਦੇ ਲੋਕਾਂ ਵਲੋਂ ਇੱਥੇ ਕੂੜਾ ਸੁਟ ਕੇ ਵੀ ਗੰਦਗੀ ਫੈਲਾਈ ਜਾਂਦੀ ਹੈ ਜਿਸ ਕਾਰਨ ਸੈਕਟਰ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ|
ਉਹਨਾਂ ਮੰਗ ਕੀਤੀ ਕਿ ਇਸ ਥਾਂ ਤੇ ਜੇ. ਸੀ. ਬੀ. ਮਸ਼ੀਨ ਚਲਾ ਕੇ ਇੱਥੇ ਸਫਾਈ ਕਰਵਾਈ ਜਾਵੇ ਅਤੇ ਇੱਥੇ ਕੂੜਾ ਅਤੇ ਗੰਦਗੀ ਸੁੱਟਣ ਦੀ ਕਾਰਵਾਈ ਤੇ ਰੋਕ ਲਗਵਾਈ ਜਾਵੇ ਤਾਂ ਜੋ ਵਸਨੀਕਾਂ ਨੂੰ ਇਸ ਗੰਦਗੀ ਤੋਂ ਛੁਟਕਾਰਾ ਮਿਲ ਸਕੇ| 

Leave a Reply

Your email address will not be published. Required fields are marked *