ਸੈਕਟਰ 68 ਵਿੱਚ ਨਵੇਂ ਸਾਲ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ


ਐਸ ਏ ਐਸ ਨਗਰ, 6 ਜਨਵਰੀ (ਸ਼ਬ) ਨਿਉ ਥਿਏਟਰ ਰਜਿ: ਵਲੋ ਥਿਏਟਰ ਦੇ ਸੰਸਥਾਪਕ ਪ੍ਰੀਤਪਾਲ ਸਿੰਘ ਸੋਢੀ (ਪੀਟਰ) ਦੀ ਅਗਵਾਈ ਹੇਠ ਸੈਕਟਰ 68 ਦੇ ਸਿੱਟੀ ਪਾਰਕ ਦੇ ਵੱਡੇ ਉਪਨ ਏਅਰ ਥੀਏਟਰ ਵਿੱਚ ਨਵੇਂ ਸਾਲ ਨੂੰ ਸਮਰਪਿਤ ਅਰੰਭ- 2021 ਸਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ।
ਦੋ ਦਿਨ ਦੇ ਇਸ ਪ੍ਰੋਗਰਾਮ ਦੌਰਾਨ ਭੰਗੜਾ, ਗਿੱਧਾ, ਅਮਰਪਾਲੀ ਨਾਟਕ, ਕਿਸਾਨ ਅੰਦੋਲਨ ਨੂੰ ਸਮਰਪਿਤ ਨਾਟਕ, ਵੈਸਟਰਨ ਡਾਂਸ, ਮਾਰਥਾ ਡਾਂਸ, ਹਿਮਾਚਲ ਡਾਂਸ, ਟ੍ਰਾਈਬਲ ਡਾਂਸ, ਮਲਵਈ ਗਿੱਧਾ, ਫੈਸ਼ਨ ਸ਼ੋਅ ਅਤੇ ਸਪੈਸ਼ਲ ਬੱਚਿਆ ਵਲੋ ਗੀਤ ਤੇ ਐਕਟਿੰਗ ਕੀਤੀ ਗਈ। ਇਸ ਮੌਕੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸ੍ਰ ਪ੍ਰੀਤਪਾਲ ਸਿੰਘ ਸੋਢੀ ਨੇ ਕਿਹਾ ਕਿ ਨਿਊ ਥਿਏਟਰ ਵਲੋਂ ਨਵੇਂ ਸਾਲ ਦਾ ਇਹ ਪ੍ਰੋਗਰਾਮ 2013 ਤੋਂ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਭਾਗ ਲੈਣ ਵਾਲੇ ਮੈਂਬਰ ਆਪਣੇ ਪੱਲਿੳ ਖਰਚਾ ਕਰਕੇ ਇਸਦਾ ਆਯੋਜਨ ਕਰਦੇ ਹਨ। ਇਸ ਸਮਾਗਮ ਦੌਰਾਨ ਸਾਬਕਾ ਐਮ ਸੀ ਬੋਬੀ ਕੰਬੋਜ ਵਲੋਂ ਵੀ ਹਾਜਰੀ ਲਗਵਾਈ ਗਈ ਅਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨ ਚਿੰਨ ਦਿੱਤੇ ਗਏ।

Leave a Reply

Your email address will not be published. Required fields are marked *