ਸੈਕਟਰ 68 ਵਿੱਚ ਪਸ਼ੂ ਬੰਨਣ ਵਾਲੇ ਕੁੰਭੜਾ ਵਾਸੀਆਂ ਖਿਲਾਫ ਕਾਰਵਾਈ ਕੀਤੀ ਜਾਵੇ : ਬੌਬੀ ਕੰਬੋਜ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਸੈਕਟਰ-68 ਦੇ ਕੌਂਸਲਰ ਬੌਬੀ ਕੰਬੋਜ ਨੇ ਮੰਗ ਕੀਤੀ ਹੈ ਕਿ ਸੈਕਟਰ-68 ਵਿੱਚ ਵੱਖ-ਵੱਖ ਥਾਵਾਂ ਉੱਪਰ ਪਸ਼ੂ ਬੰਨਣ ਵਾਲੇ ਕੁੰਭੜਾ ਵਾਸੀਆਂ ਖਿਲਾਫ ਕਾਰਵਾਈ ਕੀਤੀ ਜਾਵੇ|
ਅੱਜ ਇੱਕ ਬਿਆਨ ਵਿਚ ਸ੍ਰੀ ਬੌਬੀ ਕੰਬੋਜ ਨੇ ਕਿਹਾ ਕਿ ਕੁੰਭੜਾ ਪਿੰਡ ਦੇ ਪਸ਼ੂ ਮਾਲਕ ਸੈਕਟਰ-68 ਵਿੱਚ ਖਾਲੀ ਪਲਾਟਾਂ ਤੇ ਹੋਰ ਥਾਵਾਂ ਉੱਪਰ ਆਪਣੇ ਪਸ਼ੂ ਬੰਨਦੇ ਹਨ, ਜਿਸ ਕਾਰਨ ਉੱਥੇ ਗੰਦਗੀ ਫੈਲ ਗਈ ਹੈ ਅਤੇ ਮੱਛਰ ਪੈਦਾ ਹੋ ਗਿਆ ਹੈ| ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ|
ਉਹਨਾਂ ਕਿਹਾ ਕਿ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਨ ਵਾਲੇ ਅਧਿਕਾਰੀ ਵੀ ਚਾਰ ਹਨ ਅਤੇ ਇਹਨਾਂ ਪਸ਼ੂ ਬੰਨਣ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ|
ਉਹਨਾਂ ਕਿਹਾ ਕਿ ਇਹਨਾਂ ਪਸ਼ੂਆਂ ਕਾਰਨ ਸੈਕਟਰ-68 ਵਿੱਚ ਗੰਦਗੀ ਫੈਲ ਰਹੀ ਹੈ, ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ| ਲੋਕਾਂ ਨੇ ਸੈਕਟਰ-68 ਵਿੱਚ ਮਹਿੰਗੀ ਕੀਮਤ ਤੇ ਪਲਾਟ ਖਰੀਦੇ ਹੋਏ ਹਨ ਪਰ ਹੁਣ ਲੋਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ| ਖਾਲੀ ਪਏ ਪਲਾਟਾਂ ਦੀ ਗਮਾਡਾ ਵੱਲੋਂ ਕੋਈ ਸੰਭਾਲ ਨਹੀਂ ਕੀਤੀ ਜਾ ਰਹੀ, ਉੱਥੇ ਗਾਜਰ ਬੂਟੀ ਵੱਡੇ ਪੱਧਰ ਉੱਪਰ ਫੈਲੀ ਹੋਈ ਹੈ| ਉਹਨਾਂ ਕਿਹਾ ਕਿ ਇਸ ਗਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਪਸ਼ੂ ਮਾਲਕਾਂ ਉੱਪਰ ਕਿਸ ਦਾ ਹੱਥ ਹੈ ਜਿਸ ਕਾਰਨ ਨਿਗਮ ਅਧਿਕਾਰੀ ਵੀ ਇਹਨਾਂ ਖਿਲਾਫ ਕਾਰਵਾਈ ਕਰਨ ਤੋਂ ਅਸਮਰੱਥ ਹਨ| ਉਹਨਾਂ ਕਿਹਾ ਕਿ ਸੈਕਟਰ-68 ਵਿੱਚ ਸਫਾਈ ਦਾ ਵੀ ਬੁਰਾ ਹਾਲ ਹੈ| ਉਹਨਾਂ ਮੰਗ ਕੀਤੀ ਕਿ ਸੈਕਟਰ-68 ਵਿੱਚ ਪਸ਼ੂ ਬੰਨਣ ਵਾਲੇ ਕੁੰਭੜਾ ਵਾਸੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਸਫਾਈ ਵਿਵਸਥਾ ਵਿਚ ਸੁਧਾਰ ਲਿਆਂਦਾ ਜਾਵੇ ਅਤੇ ਹੋਰ  ਸਮੱਸਿਆਵਾਂ ਹੱਲ ਕੀਤੀਆਂ ਜਾਣ|

Leave a Reply

Your email address will not be published. Required fields are marked *