ਸੈਕਟਰ 68 ਵਿੱਚ ਪਾਣੀ ਦੀ ਮਾੜੀ ਸਪਲਾਈ ਕਾਰਨ ਲੋਕ ਪ੍ਰੇਸ਼ਾਨ ਰਸੋਈ ਗੈਸ ਦੀ ਪਾਈਪ ਲਾਈਨ ਪਾਉਣ ਵਾਲਿਆਂ ਦੀ ਮਸ਼ੀਨ ਕਾਰਨ ਪਾਣੀ ਵਾਲੀ ਪਾਈਪ ਨੂੰ ਪਹੁੰਚਿਆ ਨੁਕਸਾਨ


ਐਸ ਏ ਐਸ ਨਗਰ, 10 ਦਸੰਬਰ (ਸ.ਬ.) ਸੈਕਟਰ 68 ਵਿੱਚ ਬੀਤੀ ਰਾਤ ਅਤੇ ਅੱਜ ਸਵੇਰੇ ਪੀਣ ਵਾਲੇ ਪਾਣੀ ਦੀ ਸਪਲਾਈ ਠੀਕ ਤਰੀਕੇ ਨਾਲ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਸਤਵੰਤ ਕੌਰ ਮੈਮੋਰੀਅਲ ਫਾਊਂਡੇਸਨ  ਦੇ ਪ੍ਰਧਾਨ ਸ੍ਰੀਮਤੀ ਪਵਨਜੋਤ ਕੌਰ ਨੇ ਦਸਿਆ ਕਿ ਉਹਨਾਂ ਵਲੋਂ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਵਲੋਂ ਜਾਂਚ ਕਰਨ ਤੇ ਪਤਾ ਚਲਿਆ ਕਿ ਸੈਕਟਰ 68 ਵਿੱਚ ਪਸ਼ੂ ਪਾਲਣ ਵਿਭਾਗ ਦੇ ਦਫਤਰ ਨੇੜੇ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਦੀ ਮਸ਼ੀਨ ਕਾਰਨ ਪਾਣੀ ਵਾਲੀ ਪਾਈਪ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਉਥੇ ਪਾਣੀ ਲੀਕ ਹੋ ਰਿਹਾ ਸੀ ਜਿਸਦੀ ਜਲ ਸਪਲਾਈ ਵਿਭਾਗ ਦੀ ਟੀਮ ਵਲੋਂ ਮੁਰਮੰਤ ਕਰ ਦਿੱਤਾ ਗਿਆ| ਉਹਨਾਂ ਦੱਸਿਆ ਕਿ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਵਲੋਂ ਭਾਵੇਂ ਖਰਾਬ ਕੀਤੇ ਗਏ ਪੇਵਰ ਬਲਾਕਾਂ ਨੂੰ ਮੁੜ ਲਗਾ ਕੇ ਠੀਕ ਕਰ ਦਿੱਤਾ ਗਿਆ ਹੈ ਪਰ ਸਿਟੀ ਪਾਰਕ ਦੇ ਕੋਲ ਇਸਦੀ ਮੁਕੰਮਤ ਕੰਮ ਹੁਣ ਤਕ  ਨਹੀ ਕੀਤਾ ਗਿਆ ਹੈ ਜਿਸਦੀ ਸ਼ਿਕਾਇਤ ਸਬੰਧਿਤ ਅਧਿਕਾਰੀਆਂ ਨੂੰ ਕੀਤੀ ਗਈ ਹੈ| 

Leave a Reply

Your email address will not be published. Required fields are marked *