ਸੈਕਟਰ 68 ਵਿੱਚ ਪਾਰਕ ਦਾ ਕੰਮ ਸ਼ਰੂ


ਐਸ਼ਏ 7 ਜਨਵਰੀ (ਸ਼ਬ ਸੈਕਟਰ 68 ਵਿੱਚ ਕੋਠੀ ਨੰਬਰ 1331 ਦੇ ਸਾਹਮਣੇ ਪੈਂਦੇ ਪਾਰਕ ਵਿਚਲੇ ਟਰੈਕ ਦੀ ਉਸਾਰੀ, ਬਰਸਾਤੀ ਸ਼ੈਡ, ਬੈਂਚ ਅਤੇ ਝੂਲਿਆਂ ਦਾ ਕੰਮ ਸ਼ੁਰੂ ਹੋ ਗਿਆ ਹੈ। ਸੈਕਟਰ 68 ਦੇ ਸਾਬਕਾ ਕੌਂਸਲਰ ਸ੍ਰ ਬੌਬੀ ਕੰਬੋਜ ਨੇ ਦੱਸਿਆ ਕਿ ਇਹ ਕੰਮ ਅਕਤੂਬਰ 2019 ਵਿੱਚ ਪਾਸ ਕਰਵਾਇਆ ਗਿਆ ਸੀ ਅਤੇ ਪਿਛਲੇ ਸਾਲ ਕਰੋਨਾ ਮਹਾਮਾਰੀ ਕਾਰਨ ਦੇਰੀ ਹੋਣ ਤੋਂ ਬਾਅਦ ਇਹ ਕੰਮ ਹੁਣ ਸ਼ੁਰੂ ਕੀਤਾ ਗਿਆ ਹੈ।
ਉਹਲਾਂ ਦੱਸਿਆ ਕਿ ਇਸਤੋਂ ਇਲਾਵਾ ਪਹਿਲਾਂ ਪਾਸ ਕਰਵਾਏ ਗਏ ਹੋਰ ਕੰਮ ਜਿਹੜੇ ਕਰੋਨਾ ਮਹਾਮਾਰੀ ਕਾਰਨ ਰੁਕੇ ਪਏ ਸਨ, ਉਹ ਹੁਣ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਪਿਛਲੇ ਦਿਨੀ 1300 ,1400 ਬਲਾਕ ,1000 ਬਲਾਕ, ਵਿੱਚ ਕੰਮ ਕਰਵਾਇਆ ਗਿਆ ਹੈ।
ਉਹਨਾਂ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਅਕਤੂਬਰ 2019 ਵਿੱਚ ਪਾਸ ਕਰਵਾਏ ਦੋ 15-15 ਲੱਖ ਦੇ ਕੰਮ, ਜਿਹਨਾਂ ਤਹਿਤ ਸੈਕਟਰ 68 ਦੀਆਂ ਸੜਕਾਂ ਦੀ ਰੀਕਾਰਪੈਟਿੰਗ ਦਾ ਕੰਮ ਹੋਣਾ ਸੀ, ਦੇ ਵਰਕ ਆਰਡਰ ਜਾਰੀ ਕਰਕੇ ਸੜਕਾਂ ਦਾ ਕੰਮ ਸ਼ੂਰੁ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਮੁਸ਼ਕਿਲਾਂ ਦਾ ਹੱਲ ਹੋ ਸਕੇ।

Leave a Reply

Your email address will not be published. Required fields are marked *