ਸੈਕਟਰ 68 ਵਿੱਚ ਮੋਬਾਇਲ ਖੋਹ ਕੇ ਭਜ ਰਹੇ ਨੌਜਵਾਨ ਨੂੰ ਮੌਕੇ ਤੇ ਕਾਬੂ ਕੀਤਾ


ਐਸ ਏ ਐ ਸ ਨਗਰ, 3 ਦਸੰਬਰ (ਜਸਵਿੰਦਰ ਸਿੰਘ) ਸਥਾਨਕ ਸੈਕਟਰ 68 ਵਿੱਚ ਇਕ ਲੜਕੀ ਦਾ ਮੋਬਾਇਲ ਖੋਹ ਕੇ ਭਜ ਰਹੇ ਨੌਜਵਾਨ ਨੂੰ ਸਥਾਨਕ ਲੋਕਾਂ ਵਲੋਂ ਮੌਕੇ ਤੇ ਕਾਬੂ ਕਰ ਲਿਆ ਗਿਆ| ਫੜੇ ਗਏ ਨੌਜਵਾਨ ਦੀ ਪਹਿਚਾਣ ਅਸ਼ੌਕ ਵਸਨੀਕ ਸੈਕਟਰ 68 ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਹਵਾਲੇ ਕਰ ਦਿਤਾ ਗਿਆ ਹੈ| 
ਸੈਕਟਰ 68 ਵਿੱਚ ਪੇਂਦੇ ਵਾਰਡ ਨੰਬਰ 27  ਤੋਂ ਨਗਰ ਨਿਗਮ ਦੀ ਚੋਣ ਲੜ ਰਹੀ ਕਾਂਗਰਸੀ ਉਮੀਦਵਾਰ ਪਰਵਿੰਦਰ ਕੌਰ ਦੇ ਪਤੀ ਕੁਲਵਿੰਦਰ ਸਿੰਘ ਸੰਜੂ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਜਗਦੇਵ ਸਿੰਘ ਅਤੇ ਬਲਰਾਜ ਦੇ ਨਾਲ ਸੈਕਟਰ 68 ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਇਸ ਦੌਰਾਨ ਉਹਨਾਂ ਦੇਖਿਆ ਕਿ ਇਕ ਨੌਜਵਾਨ ਸੜਕ ਤੇ ਜਾ ਰਹੀ ਇੱਕ ਲੜਕੀ ਦਾ ਮੋਬਾਇਲ ਖੋਹ ਕੇ ਭਜ ਰਿਹਾ ਹੈ| ਉਹਨਾਂ ਕਿਹਾ ਕਿ ਉਹਨਾਂ ਤਿੰਨਾਂ ਨੇ ਉਸ ਨੌਜਵਾਨ ਦਾ ਪਿੱਛਾ ਕਰਕੇ ਊਸ ਨੂੰ ਕਾਬੂ ਕਰ ਲਿਆ ਅਤੇ ਮੌਕੇ ਤੇ ਪੁਲੀਸ ਬੁਲਾ ਕੇ ਇਸ ਨੌਜਵਾਨ ਨੁੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ| 
ਇਸ ਮੌਕੇ ਪੀੜਤ ਲੜਕੀ ਬਿੰਦੂ ਯਾਦਵ ਨੇ ਦਸਿਆ ਕਿ ਉਹ ਇੱਕ ਆਈ ਟੀ ਕੰਪਨੀ ਦੇ ਆਫਿਸ ਵਿੱਚ ਕੰਮ ਕਰਦੀ ਹੈ ਅਤੇ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਆਪਣੇ ਦਫਤਰ ਜਾ ਰਹੀ ਸੀ| ਉਸਨੇ ਦੱਸਿਆ ਕਿ ਇੱਕ ਲੜਕਾ ਉਸਦਾ ਲਗਾਤਾਰ ਪਿੱਛਾ ਕਰ ਰਿਹਾ ਸੀ,ਜਿਸ ਉੱਪਰ ਉਸਨੇ ਪਹਿਲਾਂ ਤਾਂ ਕੋਈ ਧਿਆਨ ਨਹੀਂ ਦਿਤਾ ਪਰ ਜਦੋਂ ਉਸ ਲੜਕੇ ਨੇ ਉਸਦਾ ਪਿੱਛਾ ਕਰਨਾ ਜਾਰੀ ਰਖਿਆ ਤਾਂ ਉਹ ਆਪਣੇ ਭਰਾ ਨੂੰ ਮੌਕੇ ਤੇ ਬੁਲਾਉਣ ਲਈ ਆਪਣੇ ਮੋਬਾਇਲ ਤੋਂ ਫੋਨ ਕਰਨ ਲੱਗੀ ਸੀ ਕਿ ਇਹ ਨੌਜਵਾਨ ਉਸਦਾ ਮੋਬਾਇਲ ਖੋਹ ਕੇ ਭੱਜ ਗਿਆ| ਪੁਲੀਸ ਵਲੋਂ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *