ਸੈਕਟਰ 68 ਵਿੱਚ ਵਾਤਾਵਰਨ ਕੈਂਪ ਲਗਾਇਆ


ਐਸ ਏ ਐਸ ਨਗਰ, 7  ਨਵੰਬਰ (ਸ.ਬ.) ਹਰਿਆਵਲ ਪੰਜਾਬ ਸੰਸਥਾ ਵਲੋਂ ਸੈਕਟਰ 68 ਵਿੱਚ ਸਮਾਜ ਸੇਵੀ ਪਵਨਜੀਤ ਕੌਰ ਦੀ ਅਗਵਾਈ ਵਿੱਚ ਵਾਤਾਵਰਨ ਕੈਂਂਪ  ਲਗਾਇਆ, ਜਿਸ ਵਿੱਚ ਇਲਾਕੇ ਦੇ ਵਸਨੀਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਣਕਾਰੀ ਦਿਤੀ ਗਈ|  
ਇੱਥੇ ਜਿਕਰਯੋਗ ਹੈ ਕਿ ਪਵਨਜੀਤ ਕੌਰ ਦੇ ਪਤੀ ਸ਼ਿੰਦਰ ਪਾਲ ਸਿੰਘ ਕੰਬੋਜ ਰੈਜੀਡੈਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 68 ਦੇ ਪ੍ਰਧਾਨ ਹਨ ਅਤੇ ਪਿਛਲੀ ਵਾਰ ਨਗਰ ਨਿਗਮ ਦੇ ਕੌਂਸਲਰ ਰਹੇ ਹਨ| ਇਸ ਵਾਰ ਉਹਨਾਂ ਦਾ ਵਾਰਡ ਮਹਿਲਾ ਉਮੀਦਵਾਰ ਵਾਸਤੇ ਰਾਖਵਾਂ ਹੋਣ ਇਸ ਵਾਰ ਪਵਨਜੀਤ ਕੌਰ ਦੇ ਚੋਣ ਲੜਣ ਦੀ ਸੋੰਭਾਵਨਾ ਜਤਾਈ ਜਾ ਰਹੀ ਹੈ| 
ਇਸ ਮੌਕੇ ਹਰਿਆਵਲ ਪੰਜਾਬ ਦੇ ਆਗੂਆਂ ਬ੍ਰਿਜ ਮੋਹਨ ਜੋਸ਼ੀ, ਇੰਜ:ਅਦਰਸ਼ ਕੁਮਾਰ, ਆਚਾਰਿਆ ਇੰਦਰ ਮਨੀ ਤ੍ਰਿਪਾਠੀ, ਉਮਾ ਕਾਂਤ ਤਿਵਾੜੀ, ਮੋਹਨ ਰਾਵਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਹਰ ਵਿਅਕਤੀ ਇਕ ਦਰੱਖਤ ਲਗਾਉਣ ਦਾ ਪ੍ਰਣ ਕਰ ਲਵੇ ਤਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤਂੋ ਬਚਾਇਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਪਲਾਸਟਿਕ ਦੀਆਂ ਖਾਲੀ ਬੋਤਲਾਂ ਵਿਚ ਮੋਮੀ ਲਿਫਾਫੇ ਪਾ ਕੇ ਕਈ ਤਰੀਕਿਆਂ ਨਾਲ ਵਰਤੋ ਵਿੱਚ ਲਿਆਂਦਾ ਜਾ ਸਕਦਾ ਹੈ ਤਾਂ ਕਿ ਧਰਤੀ ਨੂੰ ਪਲਾਸਟਿਕ ਕਚਰੇ ਤੋਂ ਬਚਾਇਆ ਜਾ ਸਕੇ| 
ਉਹਨਾਂ ਕਿਹਾ ਕਿ ਦਿਵਾਲੀ ਮੌਕੇ ਗਊ ਦੇ ਗੋਬਰ ਤੋਂ ਤਿਆਰ ਕੀਤੇ ਦੀਵੇ ਅਤੇ ਗਮਲੇ ਵਰਤਣੇ ਚਾਹੀਦੇ ਹਨ| ਉਹਨਾਂ ਦਸਿਆ ਕਿ ਉਹਨਾਂ ਦੀ ਸੰਸਥਾ ਹੁਣ ਤਕ ਵੀਹ ਹਜਾਰ ਪੌਦੇ ਲਗਾ ਚੁਕੀ ਹੈ| ਇਸ ਮੌਕੇ  ਬੱਚਿਆਂ ਨੂੰ ਪੌਦੇ ਵੰਡੇ ਗਏ ਅਤੇ ਬੱਚਿਆ ਵਲਂੋ ਸੈਕਟਰ 68 ਨਿਵਾਸੀਆ ਦੇ ਸਹਿਯੋਗ ਨਾਲ 15 ਦਿਨਾਂ ਵਿੱਚ 500 ਈਕੋ ਬਰਿਕ ਇਕਠੀਆਂ ਕਰਨ ਦਾ ਸੰਕਲਪ ਕੀਤਾ ਗਿਆ| 
ਇਸ ਮੌਕੇ ਲਾਭ ਸਿੰਘ , ਬੂਟਾ ਸਿੰਘ, ਗੋਪਾਲ ਕ੍ਰਿਸ਼ਨ, ਗੁਰਮੈਲ ਸਿੰਘ, ਕਰਮ ਸਿੰਘ, ਰਾਮਾਧਰ, ਮਹਿੰਦਰ ਸਿੰਘ ਬੇਦੀ, ਰਾਮ ਸਿੰਘ, ਬੱਚੇ ਪ੍ਰਤਾਪ, ਪਾਰਥ, ਰੋਹਿਤ, ਨੀਲ, ਰੂਹੀ, ਦਿਲਜੋਤ ਮੌਜੂਦ ਸਨ|

Leave a Reply

Your email address will not be published. Required fields are marked *