ਸੈਕਟਰ 69 ਦੇ ਵਸਨੀਕਾਂ ਲਈ ਨਵਾਂ ਰਸਤਾ ਬਣਾਇਆ

ਐਸ ਏ ਐਸ ਨਗਰ, 9 ਜੂਨ (ਸ.ਬ.) ਵਾਰਡ ਨੰ: 23, ਸੈਕਟਰ 69 ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇੱਕ ਆਰਜੀ ਰਸਤਾ ਨਗਰ ਨਿਗਮ ਅਤੇ ਵਾਰਡ ਨਿਵਾਸੀਆਂ ਦੀ ਮਦਦ ਨਾਲ ਤਿਆਰ ਕਰਵਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਤਵੀਰ ਸਿੰਘ ਧਨੋਆ ਕੌਂਸਲਰ (ਵਾਰਡ ਨੰ: 23) ਨੇ ਕਿਹਾ ਕਿ ਸੈਕਟਰ-69 ਦੇ ਅੱਠ ਮਰਲਾ ਬਲਾਕ ਲਈ ਅਜੇ ਤੱਕ ਮਨਜੂਰ ਸ਼ੁਦਾ ਰਸਤਾ ਚਾਲੂ ਨਹੀਂ ਹੋ ਸਕਿਆ ਕਿਉਂਕਿ ਰਸਤੇ ਵਿੱਚ ਕਿਸੇ ਵਿਅਕਤੀ ਦਾ ਨਾਜਾਇਜ ਕਬਜਾ ਹੈ| ਜਿਸ ਕਾਰਨ ਸੈਕਟਰ ਨਿਵਾਸੀਆਂ ਨੂੰ ਆਉਣ ਜਾਣ ਲਈ ਜੋ ਰਸਤਾ ਗਮਾਡਾ ਨੇ ਮੁਹੱਈਆ ਕਰਵਾਇਆ ਹੋਇਆ ਹੈ ਉਹ ਟੇਢਾ-ਮੇਢਾ ਤੇ ਖਤਰਨਾਕ ਹੋਣ ਕਾਰਨ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ| ਸਥਾਨਕ ਨਿਵਾਸੀਆਂ ਵੱਲੋਂ ਵਾਰ-ਵਾਰ                ਬੇਨਤੀਆਂ ਕਰਨ ਦੇ ਬਾਵਜੂਦ ਵੀ ਗਮਾਡਾ ਵੱਲੋਂ ਮਨਜੂਰ ਸ਼ੁਦਾ ਰਸਤਾ ਨਹੀਂ ਬਣਾਇਆ ਗਿਆ| ਮਨਜੂਰ ਸ਼ੁਦਾ ਰਸਤੇ ਉੱਪਰ ਨਾਜਾਇਜ ਕਬਜਾ ਹੋਣ ਕਾਰਨ ਉਸਦੇ ਬਿਲਕੁੱਲ ਨਾਲ ਜੇ.ਸੀ.ਬੀ. ਮਸ਼ੀਨਾਂ ਅਤੇ ਟਰੈਕਟਰ ਦੀ ਮਦਦ ਨਾਲ ਆਉਣ ਜਾਣ ਲਈ ਕੱਚਾ ਰਸਤਾ ਤਿਆਰ ਕਰਵਾਇਆ ਗਿਆ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਅਣਅਧਿਕਾਰਤ ਰਸਤੇ ਉੱਤੇ ਟਰੈਫਿਕ ਦਾ ਬੋਝ ਘਟਾਇਆ ਜਾ ਸਕੇ|  ਇਸ ਮੌਕੇ ਤੇ ਗੁਰਦੀਪ ਸਿੰਘ ਅਟਵਾਲ, ਕਰਮ ਸਿੰਘ ਮਾਵੀ, ਤਾਰਾ ਸਿੰਘ ਚਲਾਕੀ, ਕੈਪਟਨ ਮੱਖਣ ਸਿੰਘ, ਇੰਦਰਪਾਲ ਸਿੰਘ ਧਨੋਆ ਅਤੇ ਜਸਵੀਰ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *