ਸੈਕਟਰ 69 ਵਿਖੇ ਔਸ਼ਧੀ ਗੁਣਾਂ ਵਾਲੇ ਪੌਦੇ ਲਗਾਏ ਗਏ

ਐਸ ਏ ਐਸ ਨਗਰ, 19 ਜੁਲਾਈ (ਸ.ਬ.) ਵਾਰਡ ਨੰ: 23 ਵਿਖੇ ਵਣ ਮਹਾਂਉਤਸਵ ਤਹਿਤ ਗੁਰਦੀਪ ਸਿੰਘ ਅਟਵਾਲ ਦੀ ਅਗਵਾਈ ਹੇਠ ਸ਼ੁੱਧ ਵਾਤਾਵਰਣ ਲਈ ਵੱਡੀ ਪੱਧਰ ਤੇ ਔਸ਼ਧੀ ਗੁਣਾਂ ਵਾਲੇ ਬੂਟੇ ਲਗਾਏ ਗਏ|  ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰਦੂਸ਼ਣ ਭਰੇ ਵਾਤਾਵਰਣ ਪ੍ਰਤੀ ਸੁਚੇਤ ਹੁੰਦੇ ਹੋਏ ਸਭ ਨੂੰ ਚਾਹੀਦਾ ਹੈ ਕਿ ਵੱਡੀ ਮਾਤਰਾ ਵਿੱਚ ਬੂਟੇ ਲਗਾਏ ਜਾਣ| ਉਹਨਾਂ ਕਿਹਾ ਕਿ ਆਕਸੀਜਨ ਉਤਪਾਦਨ ਦੇ ਨਾਲ ਨਾਲ ਇਹ ਬੂਟੇ ਹੋਰ ਕਈ ਤਰ੍ਹਾਂ ਨਾਲ ਮਨੁੱਖ ਦੇ ਕੰਮ ਆਉਂਦੇ ਹਨ ਪਰੰਤੂ ਅੱਜ ਦਾ ਮਨੁੱਖ ਆਪਣੇ ਸਵਾਰਥ ਲਈ ਵੱਡੀ ਪੱਧਰ ਦੇ ਦਰਖਤਾਂ ਦਾ ਨੁਕਸਾਨ ਕਰਦਾ ਰਹਿੰਦਾ ਹੈ ਜੋ ਕਿ ਆਪਣੇ ਪੈਰ ਤੇ ਕੁਹਾੜਾ ਮਾਰਨ ਦੇ ਤੁੱਲ ਹੈ|  ਜੇਕਰ ਦਰਖਤ ਹੀ ਨਹੀਂ ਹੋਣਗੇ ਤਾਂ ਮਨੁੱਖ ਕਿਸੇ ਵੀ ਕੀਮਤ ਤੇ ਜਿਉਂਦਾ ਨਹੀਂ ਰਹਿ ਸਕਦਾ|
ਇਸ ਮੌਕੇ ਕੌਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਰਡ ਨੰ: 23 ਵਿੱਚ ਵਣ ਮਹਾਂ ਉਤਸਵ ਦੇ ਤਹਿਤ ਕਾਫੀ ਮਾਤਰਾ ਵਿੱਚ ਬੂਟੇ ਲਗਾਏ ਜਾ ਰਹੇ ਹਨ| ਵਰਨਣ ਯੋਗ ਹੈ ਕਿ ਪਿਛਲੇ ਸਾਲਾ ਵਿੱਚ ਲਗਾਏ ਬੂਟਿਆਂ ਦੀ ਇੱਥੋ ਦੇ ਵਸਨੀਕਾਂ ਵੱਲੋਂ ਪੂਰੀ ਤਰ੍ਹਾਂ ਸਾਂਭ ਸੰਭਾਲ ਵੀ ਕੀਤੀ ਜਾ ਰਹੀ ਹੈ ਅਤੇ ਉਹ ਵਧ ਫੁੱਲ ਰਹੇ ਹਨ| ਉਹਨਾਂ ਕਿਹਾ ਕਿ ਹੋਰ ਬੂਟੇ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਸਮੇਂ ਸਮੇਂ ਤੇ ਮੁਹਿੰਮ ਵੀ ਚਲਾਈ ਜਾਂਦੀ ਹੈ|
ਇਸ ਮੌਕੇ ਤੇ ਐਡਵੋਕੇਟ ਤਰਸੇਮ ਸਿੰਘ, ਕਰਮ ਸਿੰਘ ਮਾਵੀ, ਪ੍ਰਿੰਸੀਪਲ ਗੁਰਮੁਖ ਸਿੰਘ, ਇੰਜ: ਸੋਹਣ ਸਿੰਘ, ਕ੍ਰਿਪਾਲ ਸਿੰਘ ਲਿਬੜਾ, ਤਾਰਾ ਸਿੰਘ ਚਲਾਕੀ, ਸੁਰਿੰਦਰਜੀਤ ਸਿੰਘ, ਹਰਮੀਤ ਸਿੰਘ, ਰੇਸ਼ਮ ਸਿੰਘ, ਗੁਰਮੇਲ ਸਿੰਘ, ਸ਼ਮਿੰਦਰ ਸਿੰਘ ਹੈਪੀ, ਨਰਿੰਦਰ ਕੁਮਾਰ ਸ਼ਰਮਾਂ, ਗੁਰਨਾਮ ਸਿੰਘ, ਰਜਿੰਦਰ ਪ੍ਰਸ਼ਾਦ ਸ਼ਰਮਾਂ, ਗੁਰਦੇਵ ਰਾਮ, ਅਨਿਲ ਸ਼ਰਮਾਂ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਨੰ: 23 ਦੇ ਵਸਨੀਕ ਹਾਜਰ ਸਨ|

Leave a Reply

Your email address will not be published. Required fields are marked *