ਸੈਕਟਰ 69 ਵਿਖੇ ਗਮਾਡਾ ਵੱਲੋਂ ਨਿਰਧਾਰਤ ਜਗ੍ਹਾ ਉੱਤੇ ਸਰਕਾਰੀ ਡਿਸਪੈਂਸਰੀ ਬਣਾਈ ਜਾਵੇ: ਧਨੋਆ

ਐਸ. ਏ. ਐਸ ਨਗਰ, 19 ਦਸੰਬਰ (ਸ.ਬ.) ਵਾਰਡ ਨੰ: 23 ਤੋਂ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਹੈ ਕਿ ਸੈਕਟਰ 69 ਵਿਖੇ ਗਮਾਡਾ ਵੱਲੋਂ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੀ ਜਗ੍ਹਾ ਉੱਤੇ ਸਰਕਾਰੀ ਡਿਸਪੈਂਸਰੀ ਬਣਾਈ ਜਾਵੇ| ਅੱਜ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਸੈਕਟਰ 66 ਤੋਂ 69 ਵਿਖੇ ਕੋਈ ਵੀ ਸਰਕਾਰੀ ਡਿਸਪੈਂਸਰੀ ਨਾ ਹੋਣ ਕਾਰਣ ਵਸਨੀਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਰਹਿਮੋ ਕਰਮ ਤੇ ਹੀ ਰਹਿਣਾ ਪੈ ਰਿਹਾ ਹੈ| ਸਿਹਤ ਅਤੇ ਸਿੱਖਿਆ ਲੋਕਾਂ ਦਾ ਬੁਨਿਆਦੀ ਹੱਕ ਹੈ| ਸਿਹਤ ਅਤੇ ਸਿੱਖਿਆ ਲਈ ਜਨਤਾ ਦਾ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਆ ਰਿਹਾ ਹੈ| ਸਸਤੀਆਂ ਅਤੇ ਵਧੀਆਂ ਸਿਹਤ ਸਹੂਲਤਾਂ ਦੇਣਾ ਸਰਕਾਰਾਂ ਦਾ ਮੁੱਢਲਾ ਫਰਜ਼ ਹੈ| ਗਮਾਡਾ ਵੱਲੋਂ ਸਰਕਾਰੀ ਡਿਸਪੈਂਸਰੀ ਲਈ ਜਗ੍ਹਾ ਸੈਕਟਰ 69 ਵਿਖੇ ਰਾਖਵੀਂ ਰੱਖੀ ਹੋਈ ਹੈ| ਜਿਸ ਦੇ ਨਿਰਮਾਣ ਲਈ ਗਮਾਡਾ ਅਤੇ ਸਿਹਤ ਵਿਭਾਗ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਡਿਸਪੈਂਸਰੀ ਨਹੀਂ ਬਣਾਈ ਜਾ ਰਹੀ | ਉਹਨਾਂ ਮੰਗ ਕੀਤੀ ਸਿਹਤ ਵਿਭਾਗ ਅਤੇ ਗਮਾਡਾ ਜਲੀ ਡਿਸਪੈਂਸਰੀ ਬਣਾਉਣ ਲਈ ਉਪਰਾਲੇ ਕਰਨ|

Leave a Reply

Your email address will not be published. Required fields are marked *