ਸੈਕਟਰ 69 ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਐਸ. ਏ. ਐਸ. ਨਗਰ 17 ਮਈ (ਸ.ਬ.) ਵਰਲਡ ਡੇਂਗੂ ਦਿਵਸ ਮੌਕੇ ਜਾਗਰੂਕਤਾ ਦੇਣ ਲਈ ਕਾਰਪੋਰੇਸ਼ਨ ਦੇ ਅਸਿਸਟੈਂਟ ਕਮਿਸ਼ਨਰ ਸ੍ਰ. ਸਰਬਜੀਤ ਸਿੰਘ ਦੀ ਅਗਵਾਈ ਹੇਠ ਅਵੇਅਰਨੈਸ ਕੈਂਪ ਸਟਾਰ ਪਬਲਿਕ ਸਕੂਲ ਸੈਕਟਰ 69 ਵਿਖੇ ਲਗਾਇਆ ਗਿਆ| ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਸ੍ਰ. ਬਲਜੀਤ ਸਿੰਘ, ਸ੍ਰ. ਸੁਰਜੀਤ ਸਿੰਘ ਸਮੇਤ ਹਾਜਿਰ ਸੀ|
ਇਸ ਮੌਕੇ ਸਿਹਤ ਵਿਭਾਗ ਵੱਲੋਂ ਬੱਚਿਆਂ ਅਤੇ ਪਤਵੰਤੇ ਸਜੱਣਾਂ ਨੂੰ ਡੇਂਗੂ ਮੱਛਰ ਦੀ ਪੈਦਾਇਸ਼ ਨੂੰ ਕਿਵੇਂ ਰੋਕਣਾ ਹੈ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ| ਉਹਨਾਂ ਕਿਹਾ ਕਿ ਘਰਾਂ ਅਤੇ ਆਪਣੇ ਆਲੇ- ਦੁਆਲੇ ਪਏ ਖਾਲੀ ਬਰਤਨਾਂ, ਟਾਇਰਾਂ ਪੰਛੀਆਂ ਨੇ ਪਾਣੀ ਵਾਲੇ ਬਰਤਨਾਂ ਨੂੰ, ਕੂਲਰਾਂ ਨੂੰ ਹਰ ਦੂਜੇ ਦਿਨ ਖਾਲੀ ਕਰਕੇ ਸਾਫ ਕਰ ਦੇਣਾ ਚਾਹੀਦਾ ਹੈ| ਤਾਂ ਜੋ ਲਾਰਵਾ ਹੀ ਨਾ ਪੈਦਾ ਹੋ ਸਕੇ|
ਇਸ ਮੌਕੇ ਅਸਿਸਟੈਂਟ ਕਮਿਸ਼ਨਰ ਸ੍ਰ. ਸਰਬਜੀਤ ਸਿੰਘ ਨੇ ਕਿਹਾ ਕਿ ਇਹ ਕੰਮ ਲੋਕਾਂ ਦੀ ਜਾਗਰੂਕਤਾ ਨਾਲ ਹੀ ਹੋ ਸਕਦਾ ਹੈ| ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਸਾਲ ਸ਼ਹਿਰ ਵਿੱਚ ਡੇਂਗੂ ਦਾ ਪ੍ਰਪੋਕ ਵੱਧਦਾ ਜਾ ਰਿਹਾ ਹੈ| ਇਸ ਵਾਰ ਲੋਕਾਂ ਨੂੰ ਤਹੱਈਆਂ ਕਰ ਲੈਣਾ ਚਾਹੀਦਾ ਹੈ| ਸ਼ਹਿਰ ਡੇਂਗੂ ਦੀ ਬੜਤ ਨੂੰ ਜਾਗਰੂਕਤਾ ਰਾਹੀਂ ਰੋਕਿਆ ਜਾਵੇ| ਉਹਨਾਂ ਬੱਚਿਆਂ ਅਤੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਫੈਲਾਇਆ ਜਾਵੇ| ਉਹਨਾਂ ਕਿਹਾ ਕਿ ਹਰ ਵਾਰਡ ਵਿੱਚ ਇਹ ਕੈਂਪ ਲੱਗਣੇ ਚਾਹੀਦੇ ਹਨ|
ਇਸ ਮੌਕੇ ਸਰਵਸ੍ਰੀ ਚੀਫ ਇੰਸਪੈਕਟਰ ਸਰਬਜੀਤ ਸਿੰਘ,ਸੈਨੇਟਰੀ ਇੰਨਸਪੈਕਟਰ ਸੁਰਿੰਦਰ ਕੁਮਾਰ, ਹਰਵੰਤ ਸਿੰਘ, ਗੁਰਵਿੰਦਰ ਸਿੰਘ, ਮੈਡਮ ਇੰਦਰਜੀਤ ਕੌਰ, ਗੁਰਦੀਪ ਸਿੰਘ ਅਟਵਾਲ, ਪ੍ਰਿ. ਚੌਧਰੀ, ਕਰਮ ਸਿੰਘ ਮਾਵੀ, ਸੁਰਜੀਤ ਸਿੰਘ ਸੇਖੋਂ, ਮੇਜਰ ਸਿੰਘ, ਕੈਪਟਨ ਮੱਖਣ ਸਿੰਘ, ਅਵਤਾਰ ਸਿੰਘ, ਰੇਸ਼ਮ ਸਿੰਘ, ਅਮਰਜੀਤ ਸਿੰਘ ਗੋਗੀਆ, ਦੀਨਾ ਨਾਥ ਸ਼ਰਮਾ, ਅਵਤਾਰ ਸਿੰਘ, ਹਰਮੀਤ ਸਿੰਘ, ਕਿਰਪਾਲ ਸਿੰਘ ਲਿਬੜਾ, ਗੁਰਨਾਮ ਸਿੰਘ, ਡਾ. ਦੀਵਾਨ, ਪਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *