ਸੈਕਟਰ 69 ਵਿਖੇ ਸਕੂਲੀ ਬੱਚਿਆਂ ਨਾਲ ਮਨਾਈ ਲੋਹੜੀ

ਐਸ.ਏ.ਐਸ.ਨਗਰ, 14 ਜਨਵਰੀ (ਸ.ਬ.) ਫਰੀ ਫਰੈਗਨੈਸ ਟਿਊਸ਼ਨ ਦੇ ਬੱਚਿਆਂ ਨਾਲ ਲੋਹੜੀ ਮਨਾਈ ਗਈ| ਐਡਵੋਕੇਟ ਸ੍ਰ. ਤਰਸੇਮ ਸਿੰਘ ਦੀ ਰਹਿਨੁਮਈ ਹੇਠ ਚੱਲ ਰਹੇ ਫਰੀ ਟਿਊਸ਼ਨ ਸੈਂਟਰ ਸੈਕਟਰ-69 ਵਿਖੇ ਲੋਹੜੀ ਦਾ ਤਿਊਹਾਰ ਧੂਮ-ਧਾਮ ਨਾਲ ਮਨਾਇਆ ਗਿਆ| ਵਰਨਣ ਯੋਗ ਹੈ ਕਿ ਵਾਰਡ ਨੰ. 23 ਵਿਖੇ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਬੱਚਿਆਂ ਨੂੰ ਪਹਿਲੀ ਤੋਂ ਪੰਜਾਵੀ ਕਲਾਸ ਤੱਕ ਸ਼ਾਮ 3 ਵਜੇ ਤੋਂ 6 ਵਜੇ ਤੱਕ ਫਰੀ ਟਿਊਸ਼ਨ ਦਿੱਤੀ ਜਾਂ ਰਹੀ ਹੈ| ਇਸ ਕਾਰਜ ਨੂੰ ਸਮਰਪਿਤ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਅਤੇ ਸਾਥੀਆਂ ਵੱਲੋਂ ਲੋਹੜੀ ਦਾ ਤਿਉਹਾਰ ਇਹਨਾਂ ਬੱਚਿਆਂ ਨਾਲ ਮਨਾਇਆ ਜਿਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਢੋਲ ਦੀ ਤਾਲ ਤੇ ਭੰਗੜਾ, ਗਿੱਧਾ ਪਾਇਆ ਗਿਆ| ਇਸ ਮੌਕੇ ਸ੍ਰ. ਧਨੋਆ ਨੇ ਕਿਹਾ ਕਿ ਸਾਨੂੰ ਆਪਣੇ ਪਰਿਵਾਰਾਂ ਤੱਕ ਹੀ ਸੀਮਤ ਨਾ ਰਹਿ ਕੇ ਤਿਉਹਾਰਾਂ ਦੀਆਂ ਖੁਸ਼ੀਆਂ ਲੋੜਵੰਦਾਂ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ|
ਇਸ ਮੌਕੇ ਗੁਰਦੀਪ ਸਿੰਘ ਅਟਵਾਲ, ਕ੍ਰਿਪਾਲ ਸਿੰਘ ਲਿਬੜਾ, ਗੁਰਮੇਲ ਸਿੰਘ, ਪਰਵਿੰਦਰ ਸਿੰਘ ਸਮੇਤ ਸੈਕਟਰ ਨਿਵਾਸੀ ਹਾਜ਼ਿਰ ਸਨ|

Leave a Reply

Your email address will not be published. Required fields are marked *