ਸੈਕਟਰ 69 ਵਿਖੇ ਸਰਕਾਰੀ ਡਿਸਪੈਂਸਰੀ ਬਣਾਉਣ ਲਈ ਵਫਦ ਵਧੀਕ ਸਕੱਤਰ ਸਿਹਤ ਨੂੰ ਮਿਲਿਆ

ਐਸ J ੇ ਐਸ ਨਗਰ, 16 ਜਨਵਰੀ (ਸ.ਬ.) ਸਥਾਨਕ ਸੈਕਟਰ 69 ਵਿਖੇ ਸਰਕਾਰੀ ਡਿਸਪਂੈਸਰੀ ਸਥਾਪਿਤ ਕਰਨ ਲਈ ਸ਼ਹਿਰ ਵਾਸੀਆਂ ਦੇ ਇਕ ਵਫਦ ਨੇ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਵਿੱਚ ਵਧੀਕ ਸਕੱਤਰ ਸਿਹਤ ਸ੍ਰੀ ਸਤੀਸ਼ ਚੰਦਰਾ ਆਈ ਏ ਐਸ ਨਾਲ ਮੁਲਾਕਾਤ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਧਨੋਆ ਨੇ ਦਸਿਆ ਕਿ ਵਫਦ ਨੇ ਸ੍ਰੀ ਸਤੀਸ਼ ਚੰਦਰਾ ਦੇ ਧਿਆਨ ਵਿੱਚ ਲਿਆਂਦਾ ਕਿ ਸੈਕਟਰ 69 ਵਿਖੇ ਗਮਾਡਾ ਵਲੋਂ ਸਰਕਾਰੀ ਡਿਸਪਂੈਸਰੀ ਲਈ ਜਗਾ ਰਾਖਵੀਂ ਹੋਣ ਦੇ ਬਾਵਜੂਦ ਅਜੇ ਤਕ ਡਿਸਪੈਂਸਰੀ ਨਹੀਂ ਬਣਾਈ ਗਈ| ਇਥੇ ਡਿਸਪਂੈਸਰੀ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਭਾਅ ਇਲਾਜ ਕਰਵਾਉਣਾ ਪਂੈਦਾ ਹੈ ਅਤੇ ਛੋਟੀ ਬਿਮਾਰੀ ਲਈ ਵੀ ਪ੍ਰਾਈਵੇਟ ਹਸਪਤਾਲ ਜਾਣਾ ਪਂੈਦਾ ਹੈ| ਇਸ ਇਲਾਕੇ ਵਿੱਚ ਡਿਸਪਂੈਸਰੀ ਬਣਨ ਨਾਲ 20 ਹਜਾਰ ਦੇ ਕਰੀਬ ਲੋਕਾਂ ਨੂੰ ਲਾਭ ਹੋਵੇਗਾ|
ਉਹਨਾਂ ਦੱਸਿਆ ਕਿ ਵਧੀਕ ਸਕੱਤਰ ਸਿਹਤ ਸ੍ਰੀ ਸਤੀਸ਼ ਚੰਦਰਾ ਨੇ ਵਫਦ ਨੂੰ ਇਸ ਸਬੰਧੀ ਯੋਗ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ| ਵਫਦ ਵਿੱਚ ਕਰਮ ਸਿੰਘ ਮਾਵੀ, ਹਰਭਗਤ ਸਿੰਘ, ਪਰਵਿੰਦਰ ਸਿੰਘ, ਗੁਰਜੀਤ ਸਿੰਘ ਵੀ ਸ਼ਾਮਲ ਸਨ|

Leave a Reply

Your email address will not be published. Required fields are marked *