ਸੈਕਟਰ 70 ਦੇ ਪਾਰਕ ਵਿਚ ਫਲਦਾਰ ਅਤੇ ਛਾਂਦਾਰ ਪੌਦੇ ਲਗਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 6 ਅਕਤੂਬਰ (ਸ.ਬ.) ਬਾਬਾ ਗਾਜੀ ਦਾਸ ਕਲੱਬ ਕੁਰਾਲੀ ਵਲੋਂ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮਿਲਕੇ  ਚਲਾਈ ਜਾ ਰਹੀ ਵਾਤਾਵਰਣ ਬਚਾਓ ਮੁਹਿੰਮ ਤਹਿਤ ਵੱਖ ਵੱਖ ਥਾਂਵਾਂ ਉਪਰ ਪੌਦੇ ਲਗਾਏ ਜਾ ਰਹੇ ਹਨ| ਇਸ ਮੁਹਿੰਮ  ਤਹਿਤ ਬਾਬਾ ਗਾਜੀ ਦਾਸ ਕਲੱਬ ਵਲੋਂ ਅੱਜ ਸਥਾਨਕ ਸੈਕਟਰ 70 ਦੇ ਪਾਰਕ ਵਿਚ ਇਲਾਕੇ ਦੇ ਕੌਂਸਲਰ ਸੁਖਦੇਵ ਸਿੰਘ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿਚ ਪੌਦੇ ਲਗਾਏ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੁੱਖ ਸਲਾਹਕਾਰ ਅਤੇ  ਖੇਡ ਪ੍ਰਮੋਟਰ ਸ ਨਰਿੰਦਰ ਸਿੰਘ ਕੰਗ ਨੇ ਦਸਿਆ ਕਿ ਸੈਕਟਰ 70 ਦੇ ਪਾਰਕ ਵਿਚ  ਨਿੰਮ, ਪਿੱੱਪਲ, ਤ੍ਰਿਵੇਣੀ ਅਤੇ  ਹੋਰ ਵੱਖ ਵੱਖ ਕਿਸਮਾਂ ਦੇ ਫਲਦਾਰ ਅਤੇ ਛਾਂ ਦਾਰ ਪੌਦੇ ਲਗਾਏ ਗਏ| ਉਹਨਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ ਅਤੇ ਪੌਦੇ ਸਾਨੂੰ ਆਕਸੀਜਨ ਦਿੰਦੇ ਹਨ| ਉਹਨਾਂ ਕਿਹਾ ਕਿ ਪਿੱਪਲ ਦਾ ਰੁੱਖ ਤਾਂ 24 ਘੰਟੇ ਆਕਸੀਜਨ ਦਿੰਦਾ ਹੈ| ਉਹਨਾਂ ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਸਹਿਯੋਗ ਦਿੱਤਾ ਹੈ| ਉਹਨਾਂ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਾਉਣ ਨਾਲ ਵਾਤਾਵਰਣ ਸਾਫ ਸੁਥਰਾ ਰਹਿੰਦਾ ਹੈ|  ਇਸ ਮੌਕੇ ਕੌਂਸਲਰ ਸੁਖਦੇਵ ਸਿੰਘ ਨੇ ਪੌਦੇ ਲਗਾਉਣ ਲਈ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਤਾ ਕਿ ਇਹਨਾਂ ਪੌਦਿਆਂ ਦੀ ਇਲਾਕਾ ਵਾਸੀ ਉਚਿਤ ਦੇਖਭਾਲ ਕਰਨਗੇ| ਇਸ ਮੌਕੇ ਸੈਕਟਰ-70 ਦੇ ਵਸਨੀਕ ਅਤੇ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *