ਸੈਕਟਰ 70 ਦੇ ਵਸਨੀਕਾਂ ਵਲੋਂ ਮੁਹਾਲੀ ਇਨਵਾਇਰਮੈਂਟ ਸੁਸਾਇਟੀ ਦਾ ਗਠਨ

ਐਸ ਏ ਐਸ ਨਗਰ, 16 ਅਪ੍ਰੈਲ (ਸ.ਬ.) ਸ਼ਹਿਰ ਦੇ ਪਾਰਕਾਂ ਦੀ ਦੇਖ ਰੇਖ ਅਤੇ ਸੰਭਾਲ ਕਰਨ ਲਈ ਸੈਕਟਰ 70 ਦੇ ਵਸਨੀਕਾਂ ਵਲੋਂ ਮੁਹਾਲੀ ਇਨਵਾਇਰਮੈਂਟ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦਸਿਆ ਕਿ ਇਸ ਸੁਸਾਇਟੀ ਦੀ ਹੋਈ ਚੋਣ ਵਿੱਚ ਸ੍ਰੀ ਕੇ. ਐਨ ਐਸ ਸੋਢੀ ਪ੍ਰਧਾਨ, ਡਾ. ਦਲੇਰ ਸਿੰਘ ਮੁਲਤਾਨੀ ਸਰਪ੍ਰਸਤ ਤੋਂ ਇਲਾਵਾ ਸ਼੍ਰੀ ਜੇ ਐਸ ਚੀਮਾ ਵਾਈਸ ਪ੍ਰਧਾਨ ਸ. ਜਰਨੈਲ ਸਿੰਘ ਵਿੱਤ ਸਕੱਤਰ, ਸ਼੍ਰੀ ਲਾਭ ਸਿੰਘ ਸਿੱਧੂ ਜਨਰਲ ਸਕੱਤਰ, ਸ਼੍ਰੀ ਅਮ੍ਰਿਤ ਪਾਲ ਸਿੰਘ, ਸ਼੍ਰੀ ਪਵਨ ਕੁਮਾਰ, ਸ੍ਰੀ ਬਲਕਰਨ ਸਿੰਘ, ਸ੍ਰੀ ਹਾਕਮ ਸਿੰਘ, ਸ੍ਰੀ ਜੀ ਐਸ ਢੀਂਡਸਾ ਅਤੇ ਸ. ਭੁਪਿੰਦਰ ਸਿੰਘ ਵੱਖ ਵੱਖ ਅਹੁਦਿਆਂ ਤੇ ਕੰਮ ਕਰਨਗੇ|
ਉਹਨਾਂ ਦੱਸਿਆ ਕਿ ਸੈਕਟਰ 70 ਦੇ ਵਸਨੀਕਾਂ ਵੱਲੋਂ ਪਿਛਲੇ 10 ਸਾਲਾਂ ਤੋਂ ਕਲੀਨ ਅਤੇ ਗ੍ਰੀਨ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸੈਕਟਰ 70 ਦੇ ਪਾਰਕ ਨੂੰ ਹਰ ਐਤਵਾਰ ਵਾਲੇ ਦਿਨ ਆਪਣੇ ਹੱਥੀਂ ਸਾਫ਼ ਕੀਤਾ ਜਾਂਦਾ ਹੈ ਅਤੇ ਪਾਰਕ ਵਿੱਚ ਕੂੜੇਦਾਨ ਵੀ ਵਸਨੀਕਾਂ ਵਲੋਂ ਦਾਨ ਕੀਤੇ ਗਏ ਹਨ| ਉਹਨਾਂ ਕਿਹਾ ਕਿ ਨਗਰ ਨਿਗਮ ਮੁਹਾਲੀ ਵਲੋਂ ਮਿਲਦੀ ਵਿੱਤੀ ਮਦਦ ਨਾਲ ਸੰਸਥਾ ਵਲੋਂ ਪੂਰੇ ਸ਼ਹਿਰ ਦੇ ਪਾਰਕਾਂ ਦੀ ਹੀ ਸੰਭਾਲ ਕੀਤੀ ਜਾਵੇਗੀ|

Leave a Reply

Your email address will not be published. Required fields are marked *