ਸੈਕਟਰ 70 ਵਿੱਚ ਆਵਾਰਾ ਗਊਆਂ ਫੜੀਆਂ

ਐਸ.ਏ.ਐਸ ਨਗਰ, 25 ਸਤੰਬਰ (ਸ.ਬ.) ਸਥਾਨਕ ਸੈਕਟਰ-70 ਵਿੱਚ ਘੁੰਮਦੀਆਂ ਆਵਾਰਾ ਗਊਆਂ ਤੋਂ ਤੰਗ ਆਏ ਵਸਨੀਕਾਂ ਵਲੋਂ ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਚੌਹਾਨ ਦੀ ਅਗਵਾਈ ਵਿੱਚ ਨਗਰ ਨਿਗਮ ਦੀ ਟੋਲੀ ਨੂੰ ਬੁਲਾ ਕੇ ਆਵਾਰਾ ਘੁੰਮਦੀਆਂ 4-5 ਆਵਾਰਾ ਗਊਆਂ ਨੂੰ ਕਾਬੂ ਕਰਵਾਇਆ ਗਿਆ| 
ਸ੍ਰ. ਚੌਹਾਨ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਖੇਤਰ ਦੇ ਵਸਨੀਕ ਆਵਾਰਾ ਗਊਆਂ ਕਾਰਨ ਪਰੇਸ਼ਾਨੀ ਦਾ ਸਾਮ੍ਹਣਾ ਕਰ ਰਹੇ ਸਨ ਅਤੇ ਇਸ ਸੰਬੰਧੀ ਸ੍ਰੀ. ਪ੍ਰਮੋਦ ਮਿਤਰਾ,  ਸ੍ਰ. ਗੁਰਦੀਪ ਸਿੰਘ, ਸ੍ਰ.ਦਰਸ਼ਨ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਠੇਕੇਦਾਰ ਅਮਨਦੀਪ ਸਿੰਘ ਅਤੇ ਕਰਮਚਾਰੀਆਂ ਅਜੀਤ ਸਿੰਘ, ਕੇਵਲ ਸਿੰਘ, ਸ਼ਿਵਮ, ਸੋਨੂੰ ਰਾਣਾ, ਮੋਨੂੰ ਰਾਣਾ ਅਤੇ              ਕਾਰਪੋਰੇਸ਼ਨ ਦੇ ਹੋਰ ਮੁਲਾਜ਼ਮਾਂ ਵਲੋਂ ਆਵਾਰਾ ਪਸ਼ੂਆਂ ਨੂੰ ਕਾਬੂ ਕੀਤਾ ਗਿਆ| ਉਹਨਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ| 

Leave a Reply

Your email address will not be published. Required fields are marked *