ਸੈਕਟਰ 70 ਵਿੱਚ ਚੱਲਦੇ ਢਾਬੇ ਦੇ ਖਾਣੇ ਵਿੱਚੋਂ ਨਿਕਲਿਆ ਕਾਕਰੋਚ

ਐਸ ਏ ਐਸ ਨਗਰ, 1 ਸਤੰਬਰ (ਪਵਨ ਰਾਵਤ) ਸਥਾਨਕ ਸੈਕਟਰ 70 (ਪਿੰਡ ਮਟੌਰ) ਦੀ ਫਿਰਨੀ ਤੇ ਪੈਂਦੇ ਇਕ ਢਾਬੇ ਵਿੱਚ ਖਾਣੇ ਵਿੱਚੋਂ ਮਰਿਆ ਹੋਇਆ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਨਿਵਾਸੀ ਕਿਰਨਦੀਪ ਸਿੰਘ ਨੇ ਦੱਸਿਆ ਕਿ  ਉਹ ਅਤੇ ਉਸ ਦੇ ਦੋ ਹੋਰ ਸਾਥੀ ਇੰਦਰਜੀਤ ਸਿੰਘ ਅਤੇ ਵਿਸ਼ਵਜੀਤ ਸਿੰਘ ਨੇ ਖਾਣਾ ਖਾਣ ਲਈ ਸ਼ਮਾ ਢਾਬੇ ਤੋਂ ਬਿਰਆਨੀ ਪੈਕ ਕਰਵਾਈ ਸੀ ਅਤੇ ਜਦੋਂ ਘਰ ਜਾ ਕੇ ਬਿਰਆਨੀ ਦੀ ਪੈਕਿੰਗ ਖੋਲ੍ਹੀ ਤਾਂ                 ਦੇਖਿਆ ਤਾਂ ਉਸ ਵਿੱਚ ਇੱਕ ਮਰਿਆ ਹੋਇਆ ਕਾਕਰੋਚ ਸੀ| 
ਉਹਨਾਂ ਦੱਸਿਆ ਕਿ ਉਹ ਉਸ ਖਾਣੇ ਨੂੰ ਤੁਰੰਤ ਢਾਬੇ ਤੇ ਪਹੁੰਚੇ ਜਿੱਥੇ ਢਾਬਾ ਮਾਲਕ ਦੇ ਢਾਬੇ ਤੇ ਨਾ ਹੋਣ ਕਾਰਨ ਉਹਨਾਂ ਉਥੇ ਕੰਮ ਕਰਦੇ ਲੜਕੇ ਨੂੰ ਮਰੇ ਹੋਏ ਕਾਕਰੋਚ ਬਾਰੇ ਦੱਸਿਆ ਜਿਸਤੇ ਉਸ ਨੇ ਢਾਬਾ ਮਾਲਕ ਨਾਲ ਗੱਲ ਕਰਵਾਈ| ਉਹਨਾਂ ਕਿਹਾ ਕਿ ਢਾਬਾ ਮਾਲਕ ਨੇ ਉਹਨਾਂ ਨੂੰ ਇਸ ਗੱਲ ਨੂੰ ਦਬਾਉਣ ਲਈ ਕਿਹਾ ਅਤੇ ਉਨ੍ਹਾਂ ਦੇ ਪੈਸੇ ਵਾਪਸ ਕਰਕੇ ਇਸ ਗੱਲ ਨੂੰ ਇੱਥੇ ਹੀ ਖਤਮ ਕਰਨ ਲਈ ਕਿਹਾ| 
ਉਨ੍ਹਾਂ ਰੋਸ ਜਾਹਿਰ ਕੀਤਾ ਕਿ ਇਸ ਢਾਬੇ ਤੇ ਸਾਫ ਸਫਾਈ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ| ਉਨ੍ਹਾਂ ਕਿਹਾ ਕੇ ਇੱਕ ਪਾਸੇ ਤਾਂ ਸਿਹਤ ਵਿਭਾਗ ਇਸ ਸਮੇਂ ਕੋਵਿਡ-19 ਦੇ ਚਲਦਿਆਂ ਕਰੋੜਾਂ ਰੁਪਿਆ ਖਰਚ  ਕੇ ਲੋਕਾਂ ਦੀ ਸਿਹਤ ਬਚਾ ਰਿਹਾ ਹੈ ਪਰੰਤੂ ਦੂਜੇ ਪਾਸੇ ਇਸ ਤਰ੍ਹਾਂ ਦੇ ਢਾਬਾ ਮਾਲਕ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਟਿੱਚ ਸਮਝ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ| 
ਇਸ ਸੰਬੰਧੀ ਸੰਪਰਕ ਕਰਨ ਤੇ ਸ਼ਮਾ ਢਾਬੇ ਦੇ ਮਾਲਕ ਸਰਫੂਦੀਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਤੇ ਇਹਨਾਂ ਵਿਅਕਤੀਆਂ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੇ ਢਾਬੇ ਦੀ ਛਵੀ ਖਰਾਬ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਉਹ ਪਿਛਲੇ 8 ਸਾਲਾਂ ਤੋਂ ਇਥੇ ਆਪਣਾ ਢਾਬਾ ਚਲਾ ਰਹੇ ਹਨ ਅਤੇ ਸਿਹਤ ਵਿਭਾਗ ਜਦੋਂ ਚਾਹੇ ਇੱਥੇ ਜਾਂਚ ਕਰ ਸਕਦਾ ਹੈ|

Leave a Reply

Your email address will not be published. Required fields are marked *