ਸੈਕਟਰ 70 ਵਿੱਚ ਪਾਮ ਦੇ 125 ਪੌਦੇ ਲਗਾਏ

ਐਸ ਏ ਐਸ ਨਗਰ, 21 ਸਤੰਬਰ (ਸ.ਬ.) ਸਥਾਨਕ ਸੈਕਟਰ 70 ਦੇ ਪਾਰਕ ਵਿੱਚ ਐਮ ਆਈ ਜੀ ਸੁਪਰ ਐਸੋਸੀਏਸ਼ਨ, ਐਲ ਆਈ ਜੀ, ਮੁੰਡੀ ਕੰਪਲੈਕਸ, ਕੋਠੀਆਂ ਤੇ ਐਮ ਆਈ ਜੀ ਇੰਡੀਪੈਂਡੈਂਟ ਰਿਸ਼ੀ ਅਪਾਰਟਮਂੈਟ ਤੇ ਐਸ ਸੀ ਐਲ ਸੁਸਾਇਟੀ ਵਲੋਂ ਬੋਤਲ ਪਾਮ ਦੇ 125 ਪੌਦੇ ਲਗਾਏ ਗਏ|
ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਸ੍ਰ. ਭੁਪਿੰਦਰਪਾਲ ਸਿੰਘ, ਆਮਦਨ ਕਰ ਵਿਭਾਗ ਦੇ ਸਾਬਕਾ ਕਮਿਸ਼ਨਰ ਡਾ. ਜਗਤਾਰ ਸਿੰਘ ਵਲੋਂ ਇਕ ਇਕ ਪੌਦਾ ਲਗਾ ਕੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਸ੍ਰ. ਭੁਪਿੰੰਦਰਪਾਲ ਸਿੰਘ ਨੇ ਕਿਹਾ ਕਿ ਗਰੀਨ ਮੁਹਾਲੀ, ਕਲੀਨ ਮੁਹਾਲੀ ਦੇ ਸੰਕਲਪ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਬੂਟੇ ਲਾਉਣਾ, ਪਾਲਣਾ ਅਤੇ ਸਫਾਈ ਕਰਨੀ ਸਾਡੀ ਰੋਜਮਰਾ ਦੀ ਜਿੰਦਗੀ ਦਾ ਅੰਗ ਬਣਨਾ ਚਾਹੀਦਾ ਹੈ|
ਆਮਦਨ ਕਰ ਵਿਭਾਗ ਦੇ ਸਾਬਕਾ ਕਮਿਸ਼ਨਰ ਡਾ. ਜਗਤਾਰ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਘਰ ਤੋਂ ਸਫਾਈ ਤੇ ਹਰਿਆਵਲ ਸ਼ੁਰੂ ਕਰਨੀ ਚਾਹੀਦੀ ਹੈ ਤਦ ਹੀ ਦੇਸ਼ ਸਾਫ ਅਤੇ ਹਰਿਆ ਭਰਿਆ ਹੋਵੇਗਾ|
ਇਸ ਮੌਕੇ ਕਂੌਸਲਰ ਸੁਖਦੇਵ ਸਿੰਘ, ਆਰ ਪੀ ਕੰਬੋਜ, ਆਰ ਕੇ ਗੁਪਤਾ, ਦਰਸ਼ਨ ਸਿੰਘ ਮਹਿੰਮੀ, ਜੇ ਪੀ ਸਿੰਘ, ਅਮਰੀਕ ਸਿੰਘ ਗਿਲ, ਨਰਿੰਦਰ ਸਿੰਘ ਕੰਗ, ਸ਼ੋਭਾ ਗੋਰੀਆ, ਗੁਰਪ੍ਰੀਤ ਕੌਰ, ਨਰਿੰਦਰ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ, ਸੁਖਦਰਸ਼ਨ ਸੋਈ ਵੀ ਮੌਜੂਦ ਸਨ|

Leave a Reply

Your email address will not be published. Required fields are marked *