ਸੈਕਟਰ 71 ਵਿੱਚ ਆਵਾਰਾ ਘੁੰਮਦੀਆਂ ਚਾਰ ਗਊਆਂ ਕਾਬੂ

ਐਸ.ਏ.ਐਸ.ਨਗਰ, 14 ਸਤੰਬਰ (ਸ.ਬ.) ਸਥਾਨਕ ਸੈਕਟਰ 71 ਵਿੱਚ ਸਥਾਨਕ ਵਸਨੀਕਾਂ ਦੀ ਮਦਦ ਨਾਲ ਨਗਰ ਨਿਗਮ ਦੀ ਆਵਾਰਾ ਪਸ਼ੂਆਂ ਨੂੰ ਫੜ੍ਹਨ ਵਾਲੀ ਟੀਮ ਵਲੋਂ 4 ਆਵਾਰਾਂ ਗਊਆਂ ਨੂੰ ਕਾਬੂ ਕਰ ਲਿਆ ਗਿਆ| 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਅਮਰੀਕ ਸਿੰਘ ਸੋਮਲ ਨੇ ਦੱਸਿਆ ਕਿ ਸ਼ਹਿਰ ਵਿੱਚ ਇਨ੍ਹਾਂ ਆਵਾਰਾ ਘੁੰਮਦੇ ਪਸ਼ੂਆਂ ਨੂੰ ਕਾਬੂ ਕਰਣ ਲਈ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਪਸ਼ੂਆਂ ਨੂੰ ਫ੍ਹੜ ਕੇ ਗਊਸ਼ਾਲਾ ਵਿੱਚ ਭੇਜਿਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਉਹਨਾਂ ਵਲੋਂ ਖੁਦ ਅੱਗੇ ਆ ਕੇ ਨਗਰ ਨਿਗਮ ਦੀ ਟੀਮ ਦੇ ਨਾਲ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਰਾਹ ਵਿੱਚ ਕੋਈ ਸੱਮਸਿਆ ਨਾ ਆਵੇ|   

Leave a Reply

Your email address will not be published. Required fields are marked *