ਸੈਕਟਰ 71 ਵਿੱਚ ਸੀਵਰੇਜ ਦੀਆਂ ਟੁੱਟੀਆਂ ਲਾਈਨਾਂ ਠੀਕ ਕੀਤੀਆਂ ਜਾਣ : ਹਰਪਾਲ ਸਿੰਘ ਚੰਨਾ

ਐਸ ਏ ਐਸ ਨਗਰ, 10 ਸਤੰਬਰ (ਸ.ਬ.) ਕੌਂਸਲਰ ਹਰਪਾਲ ਸਿੰਘ ਚੰਨਾ ਨੇ ਮੰਗ ਕੀਤੀ ਹੈ ਕਿ ਸੈਕਟਰ 71 ਵਿੱਚ ਟੁੱਟੀਆਂ ਹੋਈਆਂ ਸੀਵਰੇਜ ਦੀਆਂ ਲਾਈਨਾਂ ਠੀਕ ਕੀਤੀਆਂ ਜਾਣ| ਇੱਥੇ ਜਾਰੀ ਇੱਕ ਬਿਆਨ ਵਿੱਚ ਸ੍ਰੀ ਚੰਨਾ ਨੇ ਕਿਹਾ ਕਿ ਸਥਾਨਕ ਸੈਕਟਰ 71 ਵਿੱਚ ਕੋਠੀ ਨੰਬਰ 1 ਤੋਂ ਲੈ ਕੇ 4,8,10,14 ਦੇ ਸਾਹਮਣੇ ਅਤੇ ਹੋਰ ਥਾਵਾਂ ਉਪਰ ਸੀਵਰੇਜ ਦੀਆਂ ਲਾਈਨਾਂ ਟੁੱਟ ਕੇ ਧੱਸ ਗਈਆਂ ਹਨ, ਜਿਸ ਕਾਰਨ ਇਹਨਾਂ ਕੋਠੀਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਹੋਰ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਕਈ ਥਾਵਾਂ ਉਪਰ ਸੀਵਰੇਜ ਲਾਈਨ ਦੀ ਰਿਪੇਅਰ ਕਰਵਾਈ ਗਈ ਸੀ, ਪਰ ਹੁਣ ਫਿਰ ਸੀਵਰੇਜ ਲਾਈਨ ਕਈ ਥਾਵਾਂ ਤੋਂ ਧੱਸ ਕੇ ਟੁੱਟ ਗਈ ਹੈ|
ਉਹਨਾਂ ਕਿਹਾ ਕਿ ਸੀਵਰੇਜ ਲਾਈਨਾਂ ਦੇ ਧੱਸ ਜਾਣ ਕਾਰਨ ਇਲਾਕਾ ਵਾਸੀਆਂ ਵਿੱਚ ਕਾਫੀ ਡਰ ਪਾਇਆ ਜਾ ਰਿਹਾ ਹੈ| ਉਹਨਾਂ ਪੰਜਾਬ ਸਰਕਾਰ ਅਤੇ ਲੋਕਲ ਬਾਡੀ ਮੰਤਰੀ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਮੁਹਾਲੀ ਵਲੋਂ ਅਮਰਿਤ ਸਕੀਮ ਤਹਿਤ ਸੀਵਰੇਜ ਲਾਈਨਾਂ ਦੀ ਮੁਰੰਮਤ ਲਈ ਪਾਸ ਕਰਕੇ ਭੇਜੇ ਗਏ ਐਸਟੀਮੇਟ ਅਤੇ ਮਤੇ ਨੂੰ ਪਾਸ ਕੀਤਾ ਜਾਵੇ|

Leave a Reply

Your email address will not be published. Required fields are marked *