ਸੈਕਟਰ 76-80 ਦੇ ਅਲਾਟਮੈਂਟ ਤੋਂ ਵਾਝੇ ਰਹਿੰਦੇ ਪਲਾਟ ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਦੇਣ ਦੀ ਮੰਗ


ਐਸ ਏ ਐਸ ਨਗਰ,10 ਨਵੰਬਰ ( ਸ.ਬ.) ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ             ਵੈਲਫੇਅਰ  ਕਮੇਟੀ (ਰਜਿ) ਦੀ ਕਾਰਜਕਾਰਨੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਸੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੈਕਟਰ 76-80 ਦੇ ਅਲਾਟੀਆਂ ਨੂੰ ਆਉਂਦੀਆਂ ਮੁਸ਼ਕਿਲਾਂ, 22 ਏਕੜ ਦਾ ਵਿਕਾਸ ਕਰਵਾਉਣ, ਪਾਣੀ ਦੇ ਬਿਲਾਂ ਵਿੱਚ 01. 09. 2017 ਤੋਂ ਕੀਤੇ ਵਾਧੇ ਨੂੰ ਵਾਪਿਸ ਲੈਣ, ਸੜਕਾਂ ਦੀਆ ਬਰਮਾ ਤੇ ਟਾਇਲਾਂ ਲਗਾਉਣ, ਪਾਰਕਾਂ ਦੀਆਂ ਬਰਮਾ 12 ਫੁੱਟ ਦੀ ਬਜਾਏ 16 ਫੁੱਟ ਕਰਨ (ਤਾਂ ਜੋ ਪਾਰਕਿੰਗ ਸੋਖੀ ਹੋ ਸਕੇ), ਸੜਕਾਂ ਦੇ ਖੱਡੇ ਭਰਨ, ਡਿਸਪੈਂਸਰੀ ਖੋਲ੍ਹਣ ਅਤੇ ਨਗਰ ਨਿਗਮ ਮੁਹਾਲੀ  ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ  ਕਮੇਟੀ ਦੇ ਬੁਲਾਰੇ  ਨੇ ਦੱਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਗਮਾਡਾ ਤੋਂ ਮੰਗ ਕੀਤੀ ਕਿ ਸੈਕਟਰ 76-80 ਵਿੱਚ 22 ਏਕੜ ਦੇ ਵਿਕਾਸ ਕਾਰਜ ਲਗਭਗ ਮੁਕੰਮਲ ਹੋ ਚੁੱਕੇ ਹਨ ਇਸ ਲਈ ਅਲਾਟਮੈਂਟ ਤੋਂ ਵਾਝੇ ਰਹਿੰਦੇ ਤਕਰੀਬਨ 300 ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਤਰੁੰਤ ਦਿੱਤੇ ਜਾਣ ਤਾਂ ਜੋ ਪਿਛਲੇ 20 ਸਾਲਾਂ ਤੋਂ ਉਡੀਕ ਕਰਦੇ ਅਲਾਟੀ ਆਪਣਾ ਘਰ ਬਣਾਉਣ ਦਾ ਸੁਪਨਾ ਸਾਕਾਰ ਕਰ ਸਕਣ| ਇਸ ਮੌਕੇ ਕਾਰਜਕਾਰਨੀ ਮੈਂਬਰ ਹਰਮੇਸ਼ ਲਾਲ, ਅਮਰੀਕ ਸਿੰਘ, ਅਧਿਆਤਮ ਪ੍ਰਕਾਸ, ਅਜਮੇਰ ਸਾਗਰ, ਨਰਿੰਦਰ ਸਿੰਘ ਮਾਨ, ਇੰਸਪਾਲ, ਬਲਜੀਤ ਸਿੰਘ, ਲਖਵੀਰ ਸਿੰਘ, ਸੰਤ ਸਿੰਘ, ਦੁਰਗਾ ਦਾਸ, ਜੋਗਾ ਸਿੰਘ ਪ੍ਰਮਾਰ, ਪੀ ਕੇ ਕੋਸਲ, ਦਰਸ਼ਨ ਸਿੰਘ, ਦਿਆਲ ਚੰਦ ਪ੍ਰਧਾਨ ਸੈਕਟਰ 77, ਹਰਦਿਆਲ ਚੰਦ ਬਡਬਰ ਪ੍ਰਧਾਨ ਸੈਕਟਰ 79, ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ ਤੇ ਪ੍ਰਧਾਨ ਸੈਕਟਰ 80 ਹਾਜਰ ਸਨ|

Leave a Reply

Your email address will not be published. Required fields are marked *