ਸੈਕਟਰ 76-80 ਦੇ ਅਲਾਟੀਆਂ ਦੇ ਵਫਦ ਦੀ ਗਮਾਡਾ ਅਧਿਕਾਰੀਆਂ ਨਾਲ ਮੀਟਿੰਗ ਹੋਈ

ਐਸ ਏ ਐਸ ਨਗਰ, 16 ਨਵੰਬਰ (ਸ.ਬ.) ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ (ਰਜਿ) ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਕਮੇਟੀ ਦੇ ਇੱਕ ਵਫਦ ਨੇ ਵਧੀਕ ਮੁੱਖ-ਪ੍ਰਸ਼ਾਸ਼ਕ, ਮਿਲਖ ਅਫਸਰ ਗਮਾਡਾ, ਚੀਫ ਇੰਜੀਨੀਅਰ ਗਮਾਡਾ, ਸੁਪਰਡੰਟ ਇੰਜੀਨੀਅਰ ਅਤੇ ਹੋਰ ਅਧਿਕਾਰੀਆਂ ਨਾਲ ਪੁੱਡਾ ਭਵਨ ਦੇ ਕਾਨਫਰੰਸ ਹਾਲ ਵਿੱਚ ਮੀਟਿੰਗ ਕੀਤੀ| ਵਫਦ ਵੱਲੋਂ ਉਨ੍ਹਾਂ ਨੂੰ ਗਮਾਡਾ ਵੱਲੋਂ ਪਾਣੀ ਦੇ ਬਿਲਾਂ ਵਿੱਚ ਕੀਤੇ ਵਾਧੇ ਨੂੰ ਵਾਪਿਸ ਲੈਣ ਲਈ ਮੰਗ ਕੀਤੀ ਗਈ| ਇਸ ਤੋਂ ਇਲਾਵਾ ਵਫਦ ਵੱਲੋਂ ਸੈਕਟਰ 76-80 ਦੇ ਅਲਾਟੀਆਂ ਦੇ ਮਸਲੇ ਜਿਵੇਂ ਕਿ ਬਾਕੀ ਰਹਿੰਦੇ ਤਕਰੀਬਨ 500 ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਦਿਵਾਉਣੇ, 200 ਵਰਗ ਗਜ ਦੇ ਅਲਾਟੀਆਂ ਨੂੰ ਪਲਾਟ ਅਲਾਟ ਕਰਨ ਦਾ ਪ੍ਰਬੰਧ ਕਰਨ, ਪ੍ਰਾਪਤ ਕੀਤੀ ਜਮੀਨ ਵਿਚੋਂ ਦਰਖਤ ਕੱਟ ਕੇ ਵਿਕਾਸ ਕਰਨਾ, ਹਾਊਸਫੈਡ ਦੇ 52 ਫਲੈਟਾਂ ਦਾ ਮਸਲਾ ਹੱਲ ਕਰਨ, ਸੈਕਟਰਾਂ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਉਣਾ, ਪਾਰਕਾਂ ਦੇ ਰੱਖ-ਰਖਾਵ ਦਾ ਪ੍ਰਬੰਧ ਕਰਵਾਉਣਾ ਤੇ ਪੇਵਰ ਲਾਉਣੇ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਕਰਵਾਉਣਾ ਅਤੇ 76-80 ਤੇ 85-89 ਦੀ ਵੰਡਦੀ ਸੜਕ ਨੂੰ ਚਾਲੂ ਹਾਲਤ ਵਿੱਚ ਕਰਨ ਦੀ ਮੰਗ ਆਦਿ ਮਸਲੇ ਉਠਾਏ ਗਏ| ਮੀਟਿੰਗ ਵਿੱਚ ਇਨ੍ਹਾਂ ਮੁੱਦਿਆਂ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਅਤੇ ਇਨ੍ਹਾਂ ਮੁੱਦਿਆਂ ਸਬੰਧੀ ਵਧੀਕ ਮੁੱਖ-ਪ੍ਰਸਾਸਕ ਵੱਲੋਂ ਅਧਿਕਾਰੀਆਂ ਨੂੰ ਮੌਕੇ ਤੇ ਹੀ ਨਿਰਦੇਸ਼ ਦਿੱਤੇ ਗਏ ਕਿ ਸੈਕਟਰ 76-80 ਦੇ ਅਲਾਟੀਆਂ ਦੇ ਇਹ ਮਸਲੇ ਤਰੁੰਤ ਨਿਪਟਾਏ ਜਾਣ ਅਤੇ ਇਨ੍ਹਾਂ ਸਬੰਧੀ ਕੀਤੀ ਕਾਰਵਾਈ ਬਾਰੇ ਉਨ੍ਹਾਂ ਨੂੰ ਅਤੇ ਕਮੇਟੀ ਦੇ ਵਫਦ ਨੂੰ ਸੁਚਿਤ ਕੀਤਾ ਜਾਵੇ|
ਵਫਦ ਵਿੱਚ ਕਮੇਟੀ ਦੇ ਸੀਨੀ. ਮੀਤ ਪ੍ਰਧਾਨ ਮੇਜਰ ਸਿੰਘ, ਅਮਰੀਕ ਸਿੰਘ ਕਾਨੂੰਨੀ ਸਲਾਹਕਾਰ, ਆਰ ਕੌਸਲ, ਦੁਰਗਾ ਦਾਸ, ਹਰਮੇਸ਼ ਲਾਲ ਕਾਰਜਕਾਰਨੀ ਮੈਂਬਰ, ਹਰਦਿਆਲ ਚੰਦ ਅਤੇ ਦਿਆਲ ਚੰਦ ਸਾਮਲ ਸਨ| ਇਹ ਜਾਣਕਾਰੀ ਸਰਦੂਲ ਸਿੰਘ ਪੂੰਨੀਆ ਪ੍ਰੈਸ ਸਕੱਤਰ ਨੇ ਦਿੱਤੀ|

Leave a Reply

Your email address will not be published. Required fields are marked *