ਸੈਕਟਰ 76-80 ਦੇ ਅਲਾਟੀਆਂ ਵੱਲੋਂ ਵਸਨੀਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਸੈਕਟਰ 78 ਦੀ ਰੈਜੀਡੈਂਸ ਵੈਲਫੇਅਰ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਮਿੱਤੂ ਅਤੇ ਸੈਕਟਰ 76-80 ਦੀ ਕਮੇਟੀ ਦੇ ਪ੍ਰਧਾਨ ਸ. ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਨਾਲ ਦੇਸ਼ ਦੀ ਜੰਗੇ ਅਜਾਦੀ ਦੇ ਮਹਾਨ ਸਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ| ਇਸ ਸਮਾਗਮ ਵਿੱਚ ਸੈਕਟਰ 77,78, 79 ਅਤੇ 80 ਦੇ ਨਿਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਸਾਮੂਲੀਅਤ ਕੀਤੀ ਗਈ| ਇਸ ਸਮਾਗਮ ਵਿੱਚ ਸਹੀਦਾਂ ਦੇ ਜੀਵਨ ਅਤੇ ਸੋਚ ਸਬੰਧੀ ਮੇਜਰ ਸਿੰਘ, ਜੀ.ਐਸ. ਪਠਾਨੀਆਂ, ਸਤਨਾਮ ਸਿੰਘ ਭਿੰਡਰ, ਰਮਣੀਕ ਸਿੰਘ ਅਤੇ ਹਰਜਿੰਦਰ ਸਿੰਘ ਪੰਨੂ ਨੇ ਚਾਨਣਾ ਪਾਇਆ|
ਇਸ ਮੌਕੇ ਕਲਾਕਾਰ ਭੁਪਿੰਦਰ ਮਟੌਰੀਆਂ, ਕ੍ਰਿਸਨ ਰਾਹੀ, ਜੋਗਾ ਸਿੰਘ, ਐਮ.ਐਸ. ਪਾਵਲਾ, ਕਲਸੀ ਅਤੇ ਬੱਚਿਆਂ ਵੱਲੋਂ ਸ਼ਹੀਦਾਂ ਬਾਰੇ ਇਨਕਲਾਬੀ ਗੀਤ ਪੇਸ਼ ਕੀਤੇ ਗਏ| ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ| ਇਸ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਵੱਲੋਂ ਸੈਕਟਰਾਂ ਦੇ ਮਸਲੇ ਬਿਆਨ ਕਰਦਿਆਂ ਗਮਾਡਾ ਵੱਲੋਂ ਆਪਣੇ ਅਧੀਨ ਆਉਂਦੇ ਸੈਕਟਰਾਂ ਦੇ 5:5 ਗੁਣਾ ਪਾਣੀ ਦੇ ਬਿਲਾਂ ਵਿੱਚ ਵਧਾਏ ਰੇਟਾਂ ਨੂੰ ਵਾਪਸ ਨਾ ਲੈਣਾ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਨਾ ਕਰਨਾ, ਸੈਕਟਰ 78-79 ਦੀ ਸੜਕ ਦੇ ਨਜਾਇਜ ਤੌਰ ਤੇ ਰੇਤੇ ਬਜਰੀ ਦੇ ਡੰਪ ਅਤੇ ਟਰੈਕਟਰ ਟਰਾਲੀਆਂ ਨੂੰ ਨਾ ਹਟਾਉਣਾ, ਸੈਕਟਰ 78 ਵਿੱਚ ਕਮਿਉਨਿਟੀ ਸੈਂਟਰ ਦੀ ਉਸਾਰੀ ਨਾ ਸੁਰੂ ਕਰਨਾ, ਪਿੰਡ ਸੋਹਾਣਾ ਅਤੇ ਸੈਕਟਰ 78 ਵਿੱਚਕਾਰ ਆਰ ਸੀ ਸੀ ਦੀਵਾਰ ਨੂੰ ਪੂਰਾ ਨਾ ਕਰਨਾ, ਸੈਕਟਰ 80 ਅਤੇ ਪਿੰਡ ਮੌਲੀ ਬੈਦਵਾਨ ਦੇ ਵਿੱਚੋਂ ਲੰਘਦੇ ਨਾਲੇ ਨੂੰ ਨਾ ਢੱਕਣਾ, ਸੈਕਟਰ 85-88 ਅਤੇ ਸੈਕਟਰ 76-80 ਦੇ ਵਿਚਕਾਰਲੀ ਸੜਕ ਨੂੰ ਚਾਲੂ ਨਾ ਕਰਨਾ ਅਤੇ ਹੋਰ ਮਸਲੇ ਨਾ ਪੂਰੇ ਕਰਨ ਦੀ ਗਮਾਡਾ ਅਧਿਕਾਰੀਆਂ ਅਤੇ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਨ੍ਹਾਂ ਮਸਲਿਆਂ ਦਾ ਤਰੁੰਤ ਹੱਲ ਕੀਤਾ ਜਾਵੇ| ਮੀਟਿੰਗ ਦੌਰਾਨ 76-80 ਦੇ ਅਲਾਟੀਆਂ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਮੁਹਾਲੀ ਦੇ ਅੰਤਰ-ਰਾਜੀ ਹਵਾਈ ਅੱਡੇ ਦਾ ਨਾਂ ਸਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ| ਇਸ ਮੌਕੇ ਇੰਦਰਜੀਤ ਸਿੰਘ, ਸਰਦੂਲ ਸਿੰਘ ਪੂੰਨੀਆਂ, ਨਿਰਮਲ ਸਿੰਘ ਸਭਰਵਾਲ, ਗੁਰਮੇਲ ਸਿੰਘ ਢੀਡਸਾ, ਨਰਿੰਦਰ ਸਿੰਘ ਮਾਨ, ਦਿਆਲ ਚੰਦ ਬਡਬਰ, ਸੁਰਿੰਦਰ ਸਿੰਘ ਕੰਗ, ਐਮ.ਪੀ ਸਿੰਘ, ਸੰੰਤ ਸਿੰਘ, ਦਿਆਲ ਚੰਦ, ਬਲਵਿੰਦਰ ਸਿੰਘ, ਅਧਿਆਤਮ ਪ੍ਰਕਾਸ, ਅਜੀਤ ਸਿੰਘ, ਭੁਪਿੰਦਰ ਸਿੰਘ ਬੱਲ, ਸੁਦਰਸ਼ਨ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ, ਜਸਵੰਤ ਸਿੰਘ ਮਟੌਰ, ਸੁਦੇਸ਼ ਸ਼ਰਮਾ, ਡਾ ਮਨਮੋਹਨ ਸਿੰਘ ਆਦਿ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *