ਸੈਕਟਰ 76-80 ਦੇ ਅਲਾਟੀਆਂ ਵੱਲੋ ਬਾਕੀ ਰਹਿੰਦੇ 600 ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਨਾ ਦੇਣ ਕਾਰਨ

ਗਮਾਡਾ ਅੱਗੇ 19 ਅਗਸਤ ਨੂੰ ਰੋਸ-ਪ੍ਰਦਰਸਨ ਕਰਨ ਦਾ ਫੈਸਲਾ

ਐਸ.ਏੇ. ਐਸ. ਨਗਰ, 10 ਅਗਸਤ : ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਸ. ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਹੋਈ| ਪ੍ਰਧਾਨ ਕਲੌੜ ਨੇ ਮੈਬਰਾਂ ਨੂੰ ਦੱਸਿਆ ਕਿ ਕਮੇਟੀ ਵੱਲੋਂ ਗਮਾਡਾ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਮੰਗ-ਪੱਤਰ ਦਿੱਤੇ ਗਏ ਸਨ ਕਿ ਗਮਾਡਾ ਵੱਲੋਂ ਲੈਂਡ-ਪੂਲਿੰਗ ਸਕੀਮ ਅਧੀਨ ਪ੍ਰਾਪਤ ਕੀਤੀ ਜਾ ਰਹੀ ਜਮੀਨ ਦੀ ਰਜਿਸਟਰੀ ਗਮਾਡਾ ਆਪਣੇ ਨਾਮ ਤਰੁੰਤ ਕਰਵਾਏ ਅਤੇ ਕਿਸਾਨਾਂ ਨੂੰ ਬਣਦੇ ਲਾਭ ਦੇਣ ਉਪਰੰਤ 16 ਸਾਲਾਂ ਤੋਂ  ਉਡੀਕ ਕਰ ਰਹੇ ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਦਿੱਤੇ ਜਾਣ ਤਾਂ ਜੋ ਉਹ ਆਪਣੇ ਘਰ ਬਣਾਉਣ ਦਾ ਸੁਫਨਾ ਸਾਕਾਰ ਕਰ ਸਕਣ ਅਤੇ ਇਨ੍ਹਾਂ ਸੈਕਟਰਾਂ ਦਾ ਸਰਵ-ਪੱਖੀ ਵਿਕਾਸ ਵੀ ਹੋ ਸਕੇ| ਕਮੇਟੀ ਵੱਲੋਂ ਗਮਾਡਾ ਨੂੰ ਇਹ ਕੰਮ 31 ਜੁਲਾਈ 2016 ਤੱਕ  ਨਿਪਟਾਉਣ ਲਈ ਅਲਟੀਮੇਟਮ ਦਿੱਤਾ ਗਿਆ ਸੀ ਪਰੰਤੂ ਗਮਾਡਾ ਵੱਲੋਂ ਅਜੇ ਤੱਕ ਰਹਿੰਦੇ ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਨਹੀਂ ਦਿੱਤੇ ਗਏ ਅਤੇ ਨਾ ਹੀ ਇਨ੍ਹਾਂ ਸੈਕਟਰਾਂ ਦਾ ਸਰਵ-ਪੱਖੀ ਵਿਕਾਸ (ਜਿਵੇਂ ਸੜਕਾਂ ਦੀ ਮਰੁੰਮਤ, ਉਸਾਰੀ, ਸੀਵਰੇਜ/ਡਰੇਨੇਜ, ਸਫਾਈ, ਪਾਰਕਾਂ ਦਾ ਵਿਕਾਸ ਅਤੇ ਪਲਾਟੇਂਸਨ) ਕੀਤਾ ਗਿਆ ਜਿਸ ਕਾਰਨ ਕਮੇਟੀ ਨੇ ਮਜਬੂਰ ਹੋ ਕੇ ਗਮਾਡਾ ਭਵਨ ਵਿਖੇ 19 ਅਗਸਤ ਨੂੰ ਸਵੇਰੇ 10 ਵਜੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ|
ਇਸ ਮੌਕੇ ਸਰਪ੍ਰਸਤ ਰਘਬੀਰ ਸਿੰਘ ਸੰਧੂ, ਗੁਰਚਰਨ ਸਿੰਘ ਪਠਾਣੀਆਂ, ਰਣਜੀਤ ਸਿੰਘ, ਸਰਦੂਲ ਸਿੰਘ ਪੂੰਨੀਆ,
ਮੇਜਰ ਸਿੰਘ, ਸੰੰਤ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ ਢੀਡਸਾ, ਸੁਦਰਸਨ ਸਿੰਘ, ਆਰ.ਆਰ.ਪਾਸੀ, ਅਧਿਆਤਮ ਪ੍ਰਕਾਸ, ਹਰਮੇਸ ਲਾਲ, ਦਰਸਨ ਸਿੰਘ, ਜਗਤਾਰ ਸਿੰਘ, ਦੁਰਗਾ ਦਾਸ, ਸੈਕਟਰ 77 ਦੇ ਪ੍ਰਧਾਨ ਦਿਆਲ ਚੰਦ, 78 ਦੇ ਪ੍ਰਧਾਨ ਮੈਡਮ ਕ੍ਰਿਸ਼ਨਾ ਮਿੱਤੂ, ਸੈਕਟਰ 79 ਦੇ ਪ੍ਰਧਾਨ ਐਮ.ਪੀ. ਸਿੰਘ ਆਦਿ ਹਾਜਰ ਸਨ|  

Leave a Reply

Your email address will not be published. Required fields are marked *