ਸੈਕਟਰ 76-80 ਦੇ ਮਸਲਿਆਂ ਨੂੰ ਲੈ ਕੇ ਅਲਾਟੀਆਂ ਨੇ ਕੀਤੀ ਮੀਟਿੰਗ

ਐਸ ਏ ਐਸ ਨਗਰ, 7 ਮਾਰਚ (ਸ.ਬ.) ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ (ਰਜਿ) ਅਤੇ ਰੈਜੀਡੈਂੋਸ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਦੀ ਸਾਂਝੀ ਮੀਟਿੰਗ ਸ੍ਰ. ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 76-80 ਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ| ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਰਣਜੀਤ ਸਿੰਘ ਜਨਰਲ ਸਕੱਤਰ ਅਤੇ ਸੈਕਟਰ 78 ਦੀ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਮਿੱਤੂ ਵੱਲੋਂ ਸੈਕਟਰ 76-80 ਦੇ ਕਰਵਾਏ ਕੰਮਾਂ ਜਿਵੇਂ ਕਿ ਸੈਕਟਰਾਂ ਦੀਆਂ ਸੜਕਾਂ ਤੇ ਪ੍ਰੀਮਿਕਸ ਦਾ ਕੰਮ ਅਲਾਟ ਕਰਵਾਉਣਾ, ਸੈਕਟਰ 78-79 ਦੀ ਵੰਡਦੀ ਸੜਕ ਤੇ ਲਾਈਟਾਂ ਦਾ ਚਾਲੂ ਕਰਵਾਉਣਾ, ਹਾਊਸਫੈਡ ਦੇ 52 ਫਲੈਟਾਂ ਦਾ ਮਸਲਾ ਹੱਲ ਕਰਵਾਉਣਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ| ਇਸ ਤੋਂ ਇਲਾਵਾ ਗਮਾਡਾ ਵੱਲੋਂ ਆਪਣੇ ਅਧੀਨ ਆਉਂਦੇ ਸੈਕਟਰਾਂ ਦੇ 5:5 ਗੁਣਾ ਪਾਣੀ ਦੇ ਬਿਲਾਂ ਵਿੱਚੇ ਵਧਾਏ ਰੇਟਾਂ ਨੂੰ ਵਾਪਸ ਨਾ ਲੈਣਾ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਨਾ ਕਰਨਾ, ਸੈਕਟਰ 78-79 ਦੀ ਸੜਕ ਦੇ ਨਜਾਇਜ ਤੌਰ ਤੇ ਰੇਤੇ ਬਜਰੀ ਦੇ ਡੰਪ ਅਤੇ ਟਰੈਕਟਰ ਟਰਾਲੀਆਂ ਨੂੰ ਨਾ ਹਟਾਉਣਾ, ਸੈਕਟਰ 78 ਵਿੱਚ ਕਮਿਉਨਿਟੀ ਸੈਂਟਰ ਦੀ ਉਸਾਰੀ ਨਾ ਸੁਰੂ ਕਰਨਾ, ਪਿੰਡ ਸੋਹਾਣਾ ਅਤੇ ਸੈਕਟਰ 78 ਵਿੱਚਕਾਰ ਆਰ ਸੀ ਸੀ ਦੀਵਾਰ ਨੂੰ ਪੂਰਾ ਨਾ ਕਰਨਾ, ਸੈਕਟਰ 80 ਅਤੇ ਪਿੰਡ ਮੌਲੀ ਬੈਦਵਾਨ ਦੇ ਵਿੱਚੋਂ ਲੰਘਦੇ ਨਾਲੇ ਨੂੰ ਨਾ ਢੱਕਣਾ, ਸੈਕਟਰ 85-88 ਅਤੇ ਸੈਕਟਰ 76-80 ਦੇ ਵਿਚਕਾਰਲੀ ਸੜਕ ਨੂੰ ਚਾਲੂ ਨਾ ਕਰਨਾ ਅਤੇ ਹੋਰ ਮਸਲੇ ਨਾ ਪੂਰੇ ਕਰਨ ਦੀ ਗਮਾਡਾ ਅਧਿਕਾਰੀਆਂ ਅਤੇ ਸਰਕਾਰ ਦੀ ਨਿਖੇਧੀ ਕੀਤੀ ਗਈ| ਆਗੂਆਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਓਪਰੋਕਤ ਦਰਸਾਏ ਮਸਲਿਆਂ ਬਾਰੇ ਗਮਾਡਾ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਕਮੇਟੀ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਗਮਾਡਾ/ਸਰਕਾਰ ਦੀ ਹੋਵੇਗੀ| ਇਸ ਮੀਟਿੰਗ ਵਿੱਚ 1 ਅਪਰੈਲ 2018 ਨੂੰ ਸੈਕਟਰ 78 ਦੀ ਰੈਜੀਡੈਂਸ ਵੈਲਫੇਅਰ ਕਮੇਟੀ ਵੱਲੋਂ ਸੈਕਟਰ 76-80 ਦੀ ਕਮੇਟੀ ਦੇ ਸਹਿਯੋਗ ਨਾਲ ਸਹੀਦ ਭਗਤ ਸਿੰਘ ਦਾ ਸਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ|
ਇਸ ਮੌਕੇ ਇੰਦਰਜੀਤ ਸਿੰਘ, ਜੀ.ਐਸ ਪਠਾਨੀਆ, ਸਰਦੂਲ ਸਿੰਘ ਪੂੰਨੀਆ, ਅਮਰੀਕ ਸਿੰਘ, ਸੰਤ ਸਿੰਘ, ਗੁਰਮੇਲ ਸਿੰਘ ਢੀਂਡਸਾ, ਸੁਦਰਸ਼ਨ ਸਿੰਘ, ਨਿਰਮਲ ਸਿੰਘ ਸਭਰਵਾਲ, ਹਰਮੇਸ਼ ਲਾਲ, ਹਰਦਿਆਲ ਚੰਦ ਬਡਬਰ, ਦਰਸ਼ਨ ਸਿੰਘ, ਅਧਿਆਤਮ ਪ੍ਰਕਾਸ, ਐਨ.ਕੇ ਤਰੇਹਨ, ਦਿਆਲ ਚੰਦ, ਐਮ.ਪੀ ਸਿੰਘ, ਭੁਪਿੰਦਰ ਮਟੌਰੀਆ, ਜੀਤ ਸਿੰਘ, ਰਮਣੀਕ ਸਿੰਘ, ਹਰਬੰਸ ਸਿੰਘ, ਸੰਤੌਖ ਸਿੰਘ ਅਤੇ ਡਾ. ਮਨਮੋਹਨ ਸਿੰਘ ਸੰਬੋਧਨ ਕੀਤਾ|

Leave a Reply

Your email address will not be published. Required fields are marked *