ਸੈਕਟਰ 76-80 ਦੇ ਵਸਨੀਕਾਂ ਦੀ ਕਮੇਟੀ ਵੱਲੋਂ ਕ੍ਰਿਕਟ ਖਿਡਾਰਨ ਹਰਲੀਨ ਕੌਰ ਦਾ ਭਾਰਤੀ ਮਹਿਲਾ ਕ੍ਰਿਕਟ ਟੀਮ ਏ ਵਿੱਚ ਚੁਣੇ ਜਾਣ ਤੇ ਕੀਤਾ ਸਨਮਾਨ

ਐਸ ਏ ਐਸ ਨਗਰ, 16 ਅਪ੍ਰੈਲ (ਸ.ਬ.) ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ ਵੱਲੋਂ ਕ੍ਰਿਕਟ ਖਿਡਾਰਨ ਬੀਬਾ ਹਰਲੀਨ ਨਿਵਾਸੀ ਸੈਕਟਰ 80 ਦਾ ਭਾਰਤੀ ਮਹਿਲਾ ਕ੍ਰਿਕਟ ਟੀਮ ਏ ਵਿੱਚ ਚੁਣੇ ਜਾਣ ਤੇ ਸਨਮਾਨ ਕੀਤਾ ਗਿਆ| ਕਮੇਟੀ ਦੇ ਪ੍ਰੈਸ ਸਕੱਤਰ ਸ੍ਰ. ਸਰਦੂਲ ਸਿੰਘ ਪੂੰਨੀਆ ਨੇ ਦੱਸਿਆ ਕਿ ਇਸ ਮੌਕੇ ਕਮੇਟੀ ਵੱਲੋਂ ਹਰਲੀਨ ਕੌਰ ਨੂੰ ਸਨਮਾਨ ਚਿੰਨ੍ਹ ਮਮੈਂਟੋ ਅਤੇ ਗੁਰੂ ਦੀ ਬਖਸ਼ਿਸ਼ ਸਿਰਪਾਓ ਦਿੱਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਖਿਡਾਰਨ ਹਰਲੀਨ ਕੌਰ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਉਸ ਨੇ ਆਪਣੀ ਮੁਢਲੀ ਪੜ੍ਹਾਈ ਵਾਈ ਪੀ.ਐਸ ਮੁਹਾਲੀ ਤੋਂ ਸ਼ੁਰੂ ਕੀਤੀ| ਫਿਰ ਹਿਮਾਚਲ ਵਿੱਚ ਪੜ੍ਹਨ ਚਲੀ ਗਈ ਅਤੇ ਉਹ ਅੱਜ ਕੱਲ੍ਹ ਐਮ. ਸੀ. ਐਮ. ਕਾਲਜ ਵਿੱਚ ਬੀ.ਏ ਦੀ ਪੜ੍ਹਾਈ ਕਰ ਰਹੀ ਹੈ| ਇਸ ਮੌਕੇ ਸੁੱਚਾ ਸਿੰਘ ਕਲੌੜ, ਰਣਜੀਤ ਸਿੰਘ, ਜੀ.ਐਸ ਪਠਾਨੀਆ, ਸੰਤ ਸਿੰਘ, ਮੇਜਰ ਸਿੰਘ, ਨਿਰਮਲ ਸਿੰਘ ਸਭਰਵਾਲ, ਹਰਮੇਸ਼ ਲਾਲ, ਹਰਦਿਆਲ ਚੰਦ ਬਡਬਰ, ਮੇਜਰ ਸਿੰਘ, ਦਰਸ਼ਨ ਸਿੰੰਘ, ਡਾ. ਮਨਮੋਹਨ ਸਿੰਘ, ਮਹਿੰਦਰ ਸਿਘ, ਹਰਜਿੰਦਰ ਸਿੰਘ, ਕਰਮਜੀਤ ਕੌਰ ਹਾਜਰ ਸਨ|

Leave a Reply

Your email address will not be published. Required fields are marked *