ਸੈਕਟਰ 76-80 ਪਲਾਟ ਅਲਾਟਮਂੈਟ ਅਤੇ ਡਿਵੈਲਪਮਂੈਟ ਵੈਲਫੇਅਰ ਕਮੇਟੀ ਵਲੋਂ ਪੂਡਾ ਭਵਨ ਅੱਗੇ ਧਰਨਾ

ਐਸ ਏ ਐਸ ਨਗਰ, 19 ਮਾਰਚ (ਸ.ਬ.) ਸੈਕਟਰ 76 ਤੋਂ 80 ਪਲਾਟ ਅਲਾਟਮਂੈਟ ਅਤੇ ਡਿਵੈਲਪਮਂੈਟ ਵੈਲਫੇਅਰ ਕਮੇਟੀ ਵਲੋਂ ਪੂਡਾ ਭਵਨ ਅੱਗੇ ਧਰਨਾ ਦਿੱਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂਕਮੇਟੀ ਦੇ ਪ੍ਰਧਾਨ ਸ੍ਰ. ਸੁੱਚਾ ਸਿੰਘ ਕਲੌੜ ਨੇ ਕਿਹਾ ਕਿ ਗਮਾਡਾ ਖੇਤਰ ਅਧੀਨ ਆਉਂਦੇ ਸੈਕਟਰਾਂ ਦੇ ਪਾਣੀ ਦੇ ਰੇਟ ਕਾਫੀ ਵਧਾ ਦਿੱਤੇ ਗਏ ਹਨ, ਜਿਸ ਕਾਰਨ ਇਹਨਾਂ ਸੈਕਟਰਾਂ ਦੇ ਵਸਨੀਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਗਮਾਡਾ ਅਧੀਨ ਆਉਂਦੇ ਸੈਕਟਰਾਂ ਦੇ ਪਾਣੀ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ, ਬਾਕੀ ਰਹਿੰਦੇ ਅਲਾਟੀਆਂ ਨੂੰ ਉਪਰੋਕਤ ਸੈਕਟਰਾਂ ਵਿੱਚ ਪਲਾਟ ਅਲਾਟ ਕੀਤੇ ਜਾਣ, ਸੈਕਟਰ 78-79 ਦੀ ਸੜਕ ਉਪਰ ਨਜਾਇਜ ਰੇਤੇ ਬਜਰੀ ਦੇ ਡੰਪ ਹਟਾਏ ਜਾਣ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਕੀਤਾ ਜਾਵੇ, ਪਾਰਕਾਂ ਦਾ ਸਹੀ ਤਰੀਕੇ ਨਾਲ ਰਖ ਰਖਾਓ ਕੀਤਾ ਜਾਵੇ| ਇਸ ਮੌਕੇ ਸਰਪ੍ਰਸਤ ਰਘਬੀਰ ਸਿੰਘ ਸੰਧੂ, ਰਣਜੀਤ ਸਿੰਘ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਪ੍ਰੈਸ ਸਕੱਤਰ ਸਰਦੂਲ ਸਿੰਘ ਪੂਨੀਆਂ, ਰੈਜੀਡੈਂਟਸ ਵੈਲਫੇਅਰ ਕਮੇਟੀ ਸੈਕਟਰ 69 ਦੇ ਪ੍ਰਧਾਨ ਭੁਪਿੰਦਰ ਸਿੰਘ ਬੱਲ, ਅਜੀਤ ਸਿੰਘ, ਅਮਰੀਕ ਸਿੰਘ, ਬੰਤ ਸਿੰਘ, ਗੁਰਮੇਲ ਸਿੰਘ ਢੀਂਡਸਾ, ਸੁਦਰਸਨ ਸਿੰਘ, ਨਿਰਮਲ ਸਿੰਘ ਸਭਰਵਾਲ, ਹਰਮੇਸ ਲਾਲ, ਹਰਦਿਆਲ ਚੰਦ ਬਡਬਰ, ਦਰਸ਼ਨ ਸਿੰਘ, ਅਧਿਆਤਮ ਪ੍ਰਕਾਸ਼, ਐਨ ਕੇ ਤਰੇਹਨ, ਦਿਆਲ ਚੰਦ, ਕਿਸ਼ਨਾ ਮਿਤੂ, ਐਮ ਪੀ ਸਿੰਘ, ਭੁਪਿੰਦਰ ਸਿੰਘ ਮਟੌਰੀਆ, ਸਤਨਾਮ ਸਿੰਘ ਭਿੰਡਰ, ਰਮਣੀਕ ਸਿੰਘ ਡਾ. ਮਨਮੋਹਨ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *