ਸੈਕਟਰ 76-80 ਪਲਾਟ ਅਲਾਟਮਂੈਟ ਐਂਡ ਡਿਵੈਲਪਮਂੈਟ ਵੈਲਫੇਅਰ ਕਮੇਟੀ ਵਲੋਂ ਧਰਨਾ 19 ਮਾਰਚ ਨੂੰ

ਐਸ ਏ ਐਸ ਨਗਰ, 15 ਮਾਰਚ (ਸ.ਬ.) ਸੈਕਟਰ 76-80 ਪਲਾਟ ਅਲਾਟਮਂੈਟ ਐਂਡ ਡਿਵੈਲਪਮਂੈਟ ਵੈਲਫੇਅਰ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 76-80 ਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਿ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਗਮਾਡਾ ਵੱਲੋਂ ਆਪਣੇ ਅਧੀਨ ਆਉਂਦੇ ਸੈਕਟਰਾਂ ਦੇ ਮਿਤੀ 01/09/2017 ਤੋਂ 5:5 ਗੁਣਾ ਪਾਣੀ ਦੇ ਬਿਲਾਂ ਵਿੱਚ ਵਧਾਏ ਰੇਟਾਂ ਨੂੰ ਵਾਪਸ ਕਰਾਉਣ ਲਈ ਗਮਾਡਾ ਅਧਿਕਾਰੀਆਂ, ਸਰਕਾਰ ਦੇ ਨੁਮਾਇੰਦਿਆ ਨੂੰ ਮੰਗ ਪੱਤਰ ਦਿੱਤੇ ਗਏ ਸਨ ਇਸ ਤੋਂ ਇਲਾਵਾ ਕਮੇਟੀ ਵੱਲੋਂ 21 ਦਸੰਬਰ 2016 ਨੂੰ ਪੁੱਡਾ ਭਵਨ ਅੱਗੇ ਧਰਨਾ ਵੀ ਦਿੱਤਾ ਗਿਆ ਸੀ ਪਰੰਤੂ ਹਾਲੇ ਤੱਕ ਕੀਤਾ ਵਾਧਾ ਵਾਪਿਸ ਨਹੀਂ ਲਿਆ ਗਿਆ| ਇਸ ਲਈ ਪਾਣੀ ਦੇ ਬਿਲਾਂ ਵਿੱਚੇ ਵਧਾਏ ਰੇਟਾਂ ਨੂੰ ਵਾਪਸ ਨਾ ਲੈਣ ਅਤੇ ਇਨ੍ਹਾਂ ਸੈਕਟਰਾਂ ਦੇ ਹੋਰ ਮਸਲੇ ਸੈਕਟਰ 85-88 ਅਤੇ ਸੈਕਟਰ 76-80 ਦੇ ਵਿਚਕਾਰਲੀ ਸੜਕ ਨੂੰ ਚਾਲੂ ਕਰਨ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਕਰਵਾਉਣ, ਸੈਕਟਰ 78-79 ਦੀ ਸੜਕ ਦੇ ਨਜਾਇਜ ਤੌਰ ਤੇ ਰੇਤੇ ਬਜਰੀ ਦੇ ਡੰਪ ਅਤੇ ਟਰੈਕਟਰ ਟਰਾਲੀਆਂ ਨੂੰਹਟਾਉਣ, ਸੈਕਟਰ 78 ਵਿੱਚ ਕਮਿਉਨਿਟੀ ਸੈਂਟਰ ਦੀ ਉਸਾਰੀ ਕਰਨ, ਪਿੰਡ ਸੋਹਾਣਾ ਅਤੇ ਸੈਕਟਰ 78 ਵਿੱਚਕਾਰ ਆਰ ਸੀ ਸੀ ਦੀਵਾਰ ਨੂੰ ਪੂਰਾ ਕਰਨ, ਸੈਕਟਰ 80 ਅਤੇ ਪਿੰਡ ਮੌਲੀ ਬੈਦਵਾਨ ਦੇ ਵਿੱਚੋਂ ਲੰਘਦੇ ਨਾਲੇ ਨੂੰ ਢੱਕਣਾ ਆਦਿ ਮਸਲਿਆਂ ਨੂੰ ਲੈ ਕੇ 19 ਮਾਰਚ ਨੂੰ ਸਵੇਰੇ 10 ਵਜੇ ਪੁੱਡਾ ਭਵਨ ਅੱਗੇ ਰੋਸ ਰੈਲੀ ਕੀਤੀ ਜਾਵੇਗੀ| ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ ਅਤੇ ਵਿੱਤ ਸਕੱਤਰ ਜੀ.ਐਸ.ਪਠਾਨੀਆ, ਇੰਦਰਜੀਤ ਸਿੰਘ, ਸਰਦੂਲ ਸਿੰਘ ਪੂੰਨੀਆਂ ਅਮਰੀਕ ਸਿੰਘ, ਸੰਤ ਸਿੰਘ, ਗੁਰਮੇਲ ਸਿੰਘ ਢੀਡਸਾ, ਸੁਦਰਸ਼ਨ ਸਿੰਘ, ਨਿਰਮਲ ਸਿੰਘ ਸਭਰਵਾਲ, ਹਰਮੇਸ ਲਾਲ, ਹਰਦਿਆਲ ਚੰਦ ਬਡਬਰ, ਦਰਸਨ ਸਿੰਘ, ਅਧਿਆਤਮ ਪ੍ਰਕਾਸ, ਐਨ.ਕੇ ਤਰੇਹਨ, ਦਿਆਲ ਚੰਦ, ਐਮ.ਪੀ ਸਿੰਘ, ਭੁਪਿੰਦਰ ਮਟੌਰੀਆਂ, ਜੀਤ ਸਿੰਘ, ਰਮਣੀਕ ਸਿੰਘ, ਹਰਬੰਸ ਸਿੰਘ, ਸੰਤੌਖ ਸਿੰਘ ਅਤੇ ਡਾ. ਮਨਮੋਹਨ ਸਿੰਘ ਹਾਜਰ ਸਨ|

Leave a Reply

Your email address will not be published. Required fields are marked *