ਸੈਕਟਰ-76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ ਵੱਲੋਂ ਧਰਨਾ 21 ਦਸੰਬਰ ਨੂੰ

ਐਸ ਏ ਐਸ ਨਗਰ, 18 ਦਸੰਬਰ (ਸ.ਬ.) ਸੈਕਟਰ-76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ ਦੀ ਇੱਕ ਮੀਟੰਗ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗਮਾਡਾ ਦੇ ਦਫਤਰ ਪੂਡਾ ਭਵਨ ਅੱਗੇ 21 ਦਸੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਪਾਣੀ ਦੇ ਵਧੇ ਰੇਟ ਵਾਪਸ ਲਏ ਜਾਣ| ਇਸ ਮੌਕੇ ਕਮੇਟੀ ਦੇ ਸੀ. ਮੀਤ ਪ੍ਰਧਾਨ ਮੇਜਰ ਸਿੰਘ, ਰਣਜੀਤ ਸਿੰਘ ਜਨਰਲ ਸਕੱਤਰ, ਜੀ ਐਸ ਪਠਾਨੀਆ ਵਿੱਤ ਸਕੱਤਰ, ਸਰਦੂਲ ਸਿੰਘ ਪੂਨੀਆ ਪ੍ਰੈਸ ਸਕੱਤਰ, ਅਮਰੀਕ ਸਿੰਘ ਕਾਨੂੰਨੀ ਸਲਾਹਕਾਰ, ਗੁਰਮੇਲ ਸਿੰਘ ਢੀਂਡਸਾ, ਸੁਦਰਸ਼ਨ ਸਿੰਘ, ਨਿਰਮਲ ਸਿੰਘ, ਹਰਮੇਸ਼ ਸਿੰਘ, ਹਰਦਿਆਲ ਚੰਦ, ਦਰਸ਼ਨ ਸਿੰਘ, ਅਧਿਆਤਮ ਪ੍ਰਕਾਸ਼, ਸੁਦੇਸ਼ ਸ਼ਰਮਾ, ਜਗਤਾਰ ਸਿੰਘ, ਗੁਰਦੀਪ ਸਿੰਘ, ਰਮੇਸ਼ ਚੰਦ, ਦਿਆਲ ਚੰਦ, ਕ੍ਰਿਸ਼ਨਾ ਮਿੱਤੂ, ਐਮ ਪੀ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *