ਸੈਕਟਰ 77 ਵਿੱਚ ਖਾਲੀ ਥਾਂ ਦੀ ਕੀਤੀ ਜਾ ਰਹੀ ਪਾਖਾਨੇ ਲਈ ਵਰਤੋ

ਐਸ ਏ ਐਸ ਨਗਰ, 30 ਅਕਤੂਬਰ (ਸ.ਬ.) ਸੈਕਟਰ 77 ਦੇ ਵਿਚ ਗਮਾਡਾ ਦੀ ਖਾਲੀ ਪਈ ਥਾਂ ਦੀ ਪਾਖਾਨੇ ਵਜੋਂ ਪਰਵਾਸੀ ਮਜਦੂਰਾਂ ਵਲੋਂ ਵਰਤੋ ਕੀਤੀ ਜਾ ਰਹੀ ਹੈ, ਜਿਸ ਕਾਰਨ ਇਲਾਕਾ ਵਾਸੀ ਬਹੁਤ ਪ੍ਰੇਸਾਨ ਹਨ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰ 77 ਦੇ  ਵਸਨੀਕ ਗੁਰਵਿੰਦਰ ਸਿੰਘ ਸੰਧੂ ਅਤੇ ਹੋਰਨਾਂ ਨੇ ਦਸਿਆ ਕਿ ਸੈਕਟਰ 77 ਵਿਚ 100 ਫੁੱਟ ਏਅਰਪੋਰਟ ਰੋਡ ਦੇ ਨਾਲ ਨਾਲ ਗਮਾਡਾ ਨੇ ਕੁੱਝ ਥਾਂ ਕਮਰਸ਼ੀਅਲ ਛੱਡੀ ਹੋਈ ਹੈ| ਜਿਸ ਵਿਚ ਵੱਡਾ ਵੱਡਾ ਘਾਹ ਅਤੇ ਸਰਕੰਡੇ ਉੱਗੇ ਹੋਏ ਹਨ| ਇਹ ਥਾਂ ਬਿਲਕੁਲ ਸੜਕ ਨਾਲ ਹੋਣ ਦੇ ਨਾਲ ਨਾਲ ਜਿੱਥੇ ਇਕ ਪਾਸੇ ਬਹੁਤ ਪਵਿੱਤਰ ਮੰਨੇ ਜਾਂਦੇ ਗੁਰਦੁਆਰਾ ਸ਼ਹੀਦਾਂ ਦੇ ਨਾਲ ਲੱਗਦੀ ਹੈ| ਉੱਥੇ ਹੀ ਦੂਜੇ ਪਾਸੇ ਰਾਧਾ ਸਵਾਮੀ ਸਤਸੰਗ ਬਿਆਸ ਬਣਿਆ ਹੋਇਆ ਹੈ| ਜਦ ਕਿ ਪਿਛਲੇ ਪਾਸੇ ਲੋਕਾਂ ਨੇ ਗਮਾਡਾ ਤੋਂ ਮਹਿੰਗੇ ਭਾਅ ਪਲਾਟ ਲੈ ਕੇ ਆਪਣੇ ਘਰ ਬਣਾਏ ਹੋਏ ਹਨ| ਇਸ ਥਾਂ ਤੇ ਸਾਰਾ ਦਿਨ ਆਸ ਪਾਸ ਦੇ ਪ੍ਰਵਾਸੀ ਮਜਦੂਰ ਆ ਕੇ ਖੁੱਲ੍ਹੇ ਵਿਚ ਪਖਾਨਾ ਜਾਂਦੇ ਹਨ| ਕਈ ਵਾਰ ਤਾਂ ਲੋਕ ਘਰਾਂ ਦੇ ਬਿਲਕੁਲ ਨਾਲ ਹੀ ਬੈਠ ਜਾਂਦੇ ਹਨ| ਜਿਸ ਨਾਲ ਧੀਆਂ ਭੈਣਾਂ ਵੀ ਸ਼ਰਮ ਨਾਲ ਸਿਰ ਝੁਕਾ ਕੇ ਲੰਘਦੀਆਂ ਹਨ| ਪਿਛਲੇ ਦਿਨੀਂ ਇਸ ਵੱਡੇ ਵੱਡੇ ਘਾਹ ਵਿਚ ਕੁੱਝ ਸ਼ਰਾਬੀ ਇਕ ਛੇ ਸਾਲ ਦੀ ਬੱਚੀ ਦਾ ਬਲਾਤਕਾਰ ਕਰਨ ਲਈ ਚੁੱਕ ਲਿਆਏ ਸਨ,  ਇਸ ਘਟਨਾ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲ੍ਹੀ |
ਉਹਨਾਂ ਕਿਹਾ ਕਿ ਇਹ ਹਿੱਸਾ ਬਿਲਕੁਲ ਸ਼ਹਿਰ ਦੇ ਵਿਚ ਹੋਣ ਕਰਕੇ ਵੀ ਮੁਹਾਲੀ ਦੀ ਖ਼ੂਬਸੂਰਤੀ ਉਪਰ ਧੱਬਾ ਸਾਬਿਤ ਹੋ ਰਿਹਾ ਹੈ|  ਇਸ ਸਬੰਧੀ  ਡਿਪਟੀ ਕਮਿਸ਼ਨਰ ਗੁਰਪ੍ਰੀਤ ਸਪਰਾ ਨੂੰ ਅਰਜ਼ੀ ਦੇ ਕੇ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਗਈ ਸੀ| ਇਸ ਸਬੰਧੀ ਗਮਾਡਾ ਨੂੰ ਵੀ ਕਈ ਵਾਰ ਅਰਜੀ ਦਿੱਤੀ ਜਾ ਚੁੱਕੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ|
ਉਹਨਾਂ ਕਿਹਾ ਕਿ ਗਮਾਡਾ ਸਾਲ ਵਿਚ ਇਕ ਵਾਰ ਇੱਥੇ ਟਰੈਕਟਰ ਨਾਲ ਵਹਾ ਕੇ ਆਪਣੀ ਜ਼ਿੰਮੇਵਾਰੀ ਤੋਂ ਸਰੂ ਖਰੂ ਹੋ ਜਾਂਦਾ ਹੈ| ਹਾਲਾਂਕਿ ਜ਼ਮੀਨ ਵਹਾਉਣ ਤੋਂ ਬਾਅਦ ਤਾਂ ਪਰਵਾਸੀ ਮਜ਼ਦੂਰਾਂ ਦੇ ਝੁੰਡ ਉਸ ਥਾਂ ਤੇ ਪਖਾਨਾ ਕਰਦੇ ਵੇਖੇ ਜਾਂਦੇ ਹਨ ਅਤੇ ਗੰਦਗੀ ਵੀ ਹੋਰ ਵੱਡੇ ਪੱਧਰ ਤੇ ਉੱਭਰ ਦੇ ਸਾਹਮਣੇ ਆ ਜਾਂਦੀ ਹੈ| ਉਹਨਾਂ ਮੰਗ ਕੀਤੀ ਕਿ  ਇੱਥੇ ਇਕ ਵੱਡਾ ਪਾਰਕ ਬਣਾਇਆਂ ਜਾਵੇ ਜਾਂ ਫਿਰ ਇਸ ਥਾਂ ਨੂੰ ਪੱਕਾ ਕੀਤਾ ਜਾਵੇ|

Leave a Reply

Your email address will not be published. Required fields are marked *