ਸੈਕਟਰ 77 ਵਿੱਚ ਮਹਿਲਾ ਨੂੰ ਪਾਲਤੂ ਕੁੱਤੇ ਨੇ ਕੱਟਿਆ

ਐਸ ਏ ਐਸ ਨਗਰ, 20 ਮਾਰਚ (ਸ.ਬ.) ਸਥਾਨਕ ਸੈਕਟਰ 77 ਵਿੱਚ ਸਵੇਰੇ ਸੈਰ ਕਰ ਰਹੀ ਮਹਿਲਾ ਨੂੰ ਇੱਕ ਪਾਲਤੂ ਕੁੱਤੇ ਨੇ ਕੱਟ ਲਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਦਰਸ਼ਨ ਸਿੰਘ ਵਸਨੀਕ ਮਕਾਨ ਨੰਬਰ 1243, ਸੈਕਟਰ 77 ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਪਤਨੀ ਰਣਧੀਰ ਕੌਰ ਉਮਰ 55 ਸਾਲ ਘਰ ਦੇ ਅੱਗੇ ਸੈਰ ਕਰ ਰਹੀ ਸੀ ਕਿ ਉਹਨਾਂ ਦੇ ਗੁਆਂਢੀ ਵਲੋਂ ਰੱਖੇ ਹੋਏ ਪਾਲਤੂ ਕੁੱਤੇ ਨੇ ਉਸ ਉਪਰ ਹਮਲਾ ਕਰ ਦਿੱਤਾ|
ਇਸ ਕੁੱਤੇ ਨੇ ਉਹਨਾਂ ਦੀ ਪਤਨੀ ਦੀਆਂ ਦੋਵਾਂ ਬਾਹਾਂ ਨੂੰ ਦੋ ਦੋ ਥਾਂਵਾਂ ਤੋਂ ਕੱਟ ਲਿਆ| ਕੁੱਤੇ ਨੇ ਉਹਨਾਂ ਦੇ ਪੇਟ ਨੂੰ ਵੀ ਕੱਟਣ ਦਾ ਯਤਨ ਕੀਤਾ ਪਰ ਪੇਟ ਉਪਰ ਬੈਲਟ ਬੰਨੀ ਹੋਣ ਕਾਰਨ ਬਚਾਓ ਹੋ ਗਿਆ ਪਰ ਉਹਨਾਂ ਦਾ ਸੂਟ ਫਟ ਗਿਆ| ਉਹਨਾਂ ਕਿਹਾ ਕਿ ਉਹਨਾਂ ਦੀ ਪਤਨੀ ਵਲੋਂ ਰੌਲਾ ਪਾਉਣ ਤੇ ਉਹਨਾਂ ਦੇ ਪੜੌਸੀ ਬਾਹਰ ਆਏ ਅਤੇ ਉਹਨਾਂ ਨੇ ਆਪਣਾ ਖੁਲ੍ਹਾ ਛਡਿਆ ਹੋਇਆ ਕੁੱਤਾ ਬੰਨ ਲਿਆ| ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਸ ਸਬੰਧੀ ਸੋਹਾਣਾ ਥਾਣੇ ਸ਼ਿਕਾਇਤ ਦਿੱਤੀ ਜਾ ਰਹੀ ਹੈ|

Leave a Reply

Your email address will not be published. Required fields are marked *