ਸੈਕਟਰ 78 ਦੀ ਰੈਜੀਡੈਂਸ ਕਮੇਟੀ ਵੱਲੋਂ ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੀਆਂ ਗ੍ਰਿਫਤਾਰੀਆਂ ਦੀ ਨਿਖੇਧੀ

ਐਸ ਏ ਐਸ ਨਗਰ, 12 ਸਤੰਬਰ (ਸ.ਬ.) ਰੈਜੀਡੈਂਸ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ 78 ਦੇ ਮੀਟਿੰਗ ਸ੍ਰੀਮਤੀ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸਲਾਹਕਾਰ ਸ੍ਰ. ਮੇਜਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਮਨੁੱਖੀ ਅਧਿਕਾਰਾਂ ਦੇ 5 ਕਾਰਕੂਨਾਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਤਰੁੰਤ ਰਿਹਾਅ ਕਰਨ ਅਤੇ ਝੁੱਠੇ ਕੇਸ ਵਾਪਿਸ ਲੈਣ ਦੀ ਮੰਗ ਕੀਤੀ ਗਈ| ਬੁਲਾਰਿਆਂ ਵੱਲੋਂ ਸੈਕਟਰ ਵਿੱਚ ਪਾਣੀ ਦੀ ਸਮੱਸਿਆ ਅਤੇ ਨਿਵਾਸੀਆਂ ਵੱਲੋਂ ਪਾਣੀ ਦੇ ਬਿਲਾਂ ਵਿੱਚ 01/09/2017 ਤੋਂ ਕੀਤੇ ਵਾਧੇ ਨੂੰ ਵਾਪਸ ਲੈਣ, ਸੜਕਾਂ ਦੀ ਮਾੜੀ ਹਾਲਤ ਵਿੱਚ ਸੁਧਾਰ ਕਰਨ, ਸੈਕਟਰ 85-88 ਅਤੇ 76-80 ਦੇ ਵਿਚਕਾਰਲੀ ਸੜਕ ਨੂੰ ਚਾਲੂ ਕਰਨ, ਸੜਕਾਂ ਵਿੱਚ ਪਏ ਟੋਏ/ਖੱਡੇ ਠੀਕ ਕਰਨ, ਸੈਕਟਰ 78-79 ਨੂੰ ਵੰਡਦੀ ਸੜਕ ਦੀ ਹਾਲਤ ਵਿੱਚ ਸੁਧਾਰ ਕਰਨ ਅਤੇ ਨਵੀਂ ਪਾਈ ਗਈ ਪ੍ਰੀਮਿਕਸ ਦੇ ਖਰਾਬ ਹੋਣ ਦੀ ਜਾਂਚ ਕਰਨ, ਪਾਰਕਾਂ ਦਾ ਵਿਕਾਸ ਕਰਨ, ਵੱਡੇ ਪਾਰਕਾਂ ਦੀ ਰੇਲਿੰਗ ਸਟੋਨ ਦੀਵਾਰ ਬਣਾ ਕੇ ਲਗਾਉਣ, ਵੱਡੇ ਪਾਰਕਾਂ ਵਿੱਚ ਪੱਕੇ ਟਰੈਕ ਦੇ ਨਾਲ ਕੱਚਾ ਟਰੈਕ ਬਣਾਉਣ, ਸੜਕਾਂ ਦੇ ਸਾਈਡ ਕਰਵ-ਚੈਨਲ ਨਵਿਆਉਣ, ਸੈਕਟਰ ਵਿੱਚ ਗਾਈਡ ਨਕਸ਼ੇ ਅਤੇ ਨੰਬਰ-ਪਲੇਟਾਂ ਲਗਾਉਣ, ਬੰਦ ਪਈਆਂ ਰੋਡ ਗਲੀਆਂ ਚਾਲੂ ਕਰਨ ਅਤੇ ਹੋਰ ਨਵੀਆਂ ਰੋਡ ਗਲੀਆਂ ਬਣਾਉਣ, ਪਿੰਡ ਸੋਹਾਣਾ ਅਤੇ ਸੈਕਟਰ 78 ਵਿੱਚ ਆਰ.ਸੀ.ਸੀ. ਦੀਵਾਰ ਨੂੰ ਪੂਰਾ ਕਰਨ, ਸੈਕਟਰ ਵਿੱਚ ਮਿੰਨੀ ਮਾਰਕੀਟ ਅਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਕਰਨ, ਸੈਕਟਰ 78-79 ਦੀ ਸੜਕ ਤੇ ਨਜਾਇਜ ਤੌਰ ਤੇ ਰੇਤੇ ਬਜਰੀ ਦੇ ਡੰਪ, ਇੱਟਾਂ ਦੇ ਟਰੱਕ ਅਤੇ ਟਰਾਲੀਆਂ ਨੂੰ ਹਟਾਉਣ ਆਦਿ ਸਮੱਸਿਆਵਾਂ ਨਾ ਹੱਲ ਕਰਨ ਬਾਰੇ ਸਰਕਾਰ/ਗਮਾਡਾ ਅਧਿਕਾਰੀਆਂ ਦੀ ਸਖਤ ਅਲੋਚਨਾ ਕੀਤੀ ਗਈ|
ਇਸ ਮੌਕੇ ਸੈਕਟਰ 76-80 ਪਲਾਟ ਅਲਾਟ ਅਤੇ ਡਿਵੈਲਪਮੈਂਟ ਕਮੇਟੀ ਵੱਲੋਂ ਲਗਾਏ ਜਾ ਰਹੇ ਧਰਨੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ| ਮੀਟਿੰਗ ਵਿੱਚ ਸ੍ਰ. ਸੁੱਚਾ ਸਿੰਘ ਕਲੌੜ ਪ੍ਰਧਾਨ ਸੈਕਟਰ 76-80, ਸ੍ਰ. ਮੇਜਰ ਸਿੰਘ ਸੀਨੀ ਮੀਤ ਪ੍ਰਧਾਨ 76-80 ਕਮੇਟੀ, ਸ੍ਰ. ਨਿਰਮਲ ਸਿੰਘ ਸਭਰਵਾਲ ਸੀਨੀ ਮੀਤ ਪ੍ਰਧਾਨ, ਸ੍ਰ. ਰਮਣੀਕ ਸਿੰਘ, ਸ੍ਰ. ਸਤਨਾਮ ਸਿੰਘ ਭਿੰਡਰ, ਸ੍ਰ. ਗੁਰਮੇਲ ਸਿੰਘ ਢੀਂਡਸਾ, ਸ੍ਰ. ਨਰਿੰਦਰ ਸਿੰਘ ਮਾਨ, ਸ੍ਰ. ਬਸੰਤ ਸਿੰਘ, ਸ੍ਰ. ਸ਼ੇਰ ਸਿੰੰਘ, ਸ੍ਰ. ਗੁਰਦੇਵ ਸਿੰਘ, ਸ੍ਰੀ ਵਿਨੋਦ ਜਸਵਾਲ, ਸ੍ਰ. ਚਰਨ ਸਿੰਘ, ਸ੍ਰ. ਜਗਜੀਤ ਸਿੰਘ, ਸ੍ਰ. ਦਰਸ਼ਨ ਸਿੰਘ, ਸ੍ਰ. ਸੁਰਿੰਦਰ ਸਿੰਘ ਕੰਗ, ਸ੍ਰੀ ਪੀ.ਸੀ.ਰਾਣਾ, ਸ੍ਰ. ਸੰਤੌਖ ਸਿੰਘ, ਸ੍ਰ. ਸੁਦਰਸ਼ਨ ਸਿੰਘ, ਸ੍ਰ. ਰਮਿੰਦਰ ਸਿੰਘ, ਸ੍ਰੀ ਇੰਸਪਾਲ ਆਦਿ ਹਾਜਰ ਸਨ|

Leave a Reply

Your email address will not be published. Required fields are marked *