ਸੈਕਟਰ 78 ਦੇ ਖੇਡ ਸਟੇਡੀਅਮ ਦਾ ਨਾਮ ਮਰਹੂਮ ਭਲਵਾਨ ਸ੍ਰ. ਬਚਨ ਸਿੰਘ ਬੈਦਵਾਨ (ਕਾਲਾ ਭਲਵਾਨ) ਦੇ ਨਾਮ ਤੇ ਰੱਖਣ ਦੀ ਮੰਗ

ਐਸ.ਏ.ਐਸ.ਨਗਰ, 1 ਅਗਸਤ (ਸ.ਬ.) ਯੂਥ ਆਫ ਪੰਜਾਬ ਦਾ ਇੱਕ ਵਫਦ ਚੇਅਰਮੈਨ ਸ੍ਰ. ਪਰਮਦੀਪ ਸਿੰਘ ਬੈਦਵਾਣ ਦੀ ਅਗਵਾਈ ਹੇਠ ਐਸ.ਡੀ.ਐਮ. ਮੁਹਾਲੀ ਸ੍ਰੀ ਜਗਦੀਪ ਸਹਿਗਲ ਨੂੰ ਮਿਲਿਆ ਅਤੇ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ  ਮੰਗ ਪੱਤਰ  ਦੇ ਕੇ ਮੰਗ ਕੀਤੀ ਕਿ ਸੈਕਟਰ 78 ਵਿੱਚ ਬਣੇ ਹੋਏ ਖੇਡ ਸਟੇਡੀਅਮ ਦਾ ਨਾਮ ਮਰਹੂਮ ਭਲਵਾਨ ਸ੍ਰ. ਬਚਨ ਸਿੰਘ ਬੈਦਵਾਨ (ਕਾਲਾ ਭਲਵਾਨ) ਦੇ ਨਾਮ ਤੇ ਰੱਖਿਆ ਜਾਵੇ| 
ਮੰਗ ਪੱਤਰ ਵਿੱਚ ਕਿਹਾ ਗਿਆ ਹੇ ਕਿ  ਪਿੰਡ ਕੁੰਭੜਾ ਦੇ ਸ੍ਰ. ਬਚਨ ਸਿੰਘ ਬੈਦਵਾਨ (ਕਾਲਾ ਭਲਵਾਨ) ਨੇ ਰਾਸ਼ਟਰੀ ਪੱਧਰ ਤੇ ਭਲਵਾਨੀ ਵਿੱਚ ਨਾਮ ਖੱਟਿਆ ਹੈ ਅਤੇ ਉਨ੍ਹਾਂ ਨੇ ਪੁਆਧ ਇਲਾਕੇ ਦੇ ਨਾਲ ਨਾਲ ਪੰਜਾਬ ਦਾ ਨਾਮ ਵੀ ਰੌਂਸ਼ਨ ਕੀਤਾ ਹੈ| ਉਹਨਾਂ ਕਿਹਾ ਕਿ ਆਪਣੇ ਸਮੇਂ ਵਿੱਚ ਉਹ           ਦੇਸ਼ ਦੇ ਨਾਮਵਰ ਭਲਵਾਨਾਂ ਦੀ ਗਿਣਤੀ ਵਿੱਚ ਆਉਂਦੇ ਸਨ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਵਲੋਂ ਆਪਣੇ ਇਲਾਕੇ ਵਿੱਚ ਦੰਗਲ ਕਰਵਾ ਕੇ ਨੌਜਵਾਨਾਂ ਨੂੰ ਭਲਵਾਨੀ ਲਈ              ਪ੍ਰੇਰਿਤ ਕੀਤਾ ਜਾਂਦਾ ਸੀ ਅਤੇ ਆਰਥਿਕ ਤੌਰ ਤੇ ਗਰੀਬ ਘਰਾਂ ਨਾਲ ਸਬੰਧ ਰੱਖਦੇ ਨੌਜਵਾਨਾਂ ਨੂੰ ਖੁਰਾਕ ਵੀ ਮੁਹੱਈਆਂ ਕਰਵਾਈ ਜਾਂਦੀ ਸੀ ਅਤੇ ਇਸ ਇਲਾਕੇ ਵਿੱਚ ਭਲਵਾਨੀ ਨੂੰ ਪ੍ਰਫੁਲਿਤ ਕਰਨ ਵਿੱਚ ਬਚਨ ਸਿੰਘ ਬੈਦਵਾਨ ਅਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ| 
ਇੱਥੇ ਜਿਕਰਯੋਗ ਹੈ ਕਿ ਸ੍ਰ. ਬਚਨ ਸਿੰਘ ਬੈਦਵਾਨ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੁਹਾਲੀ, ਪ੍ਰੈਸ ਸਕੱਤਰ ਰਣਜੀਤ ਕਾਕਾ, ਚੀਫ ਕੋਆਰਡੀਨੇਟਰ ਜੱਗੀ ਧਨੋਆ, ਜਰਨਲ ਸਕੱਤਰ ਲੱਕੀ ਕਲਸੀ, ਸਕੱਤਰ ਗੋਲਡੀ ਜੈਸਵਾਲ, ਸਕੱਤਰ ਅਮ੍ਰਿਤ ਜੌਲੀ, ਕੈਸ਼ੀਅਰ ਵਿੱਕੀ ਮਨੌਲੀ ਅਤੇ ਇੰਦਰਾਂ ਢਿੱਲੋਂ, ਲੀਗਲ ਇੰਚਾਰਜ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਅਤੇ ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ ਸ਼ਾਮਿਲ ਸਨ|

Leave a Reply

Your email address will not be published. Required fields are marked *