ਸੈਕਟਰ-78 ਦੇ ਨਿਵਾਸੀਆਂ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ


ਐਸ.ਏ.ਐਸ.ਨਗਰ, 5 ਅਕਤੂਬਰ (ਸ.ਬ.) ਰੈਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਵਲੋਂ ਨਿਰਮਲ ਸਿੰਘ ਸਭਰਵਾਲ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਦੇਸ਼ ਦੀ ਜੰਗ-ਏ-ਆਜਾਦੀ ਦੇ ਮਹਾਨ ਸ਼ਹੀਦ ਸ੍ਰ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ| 
ਇਸ ਮੌਕੇ ਕਮੇਟੀ ਦੇ ਵਿੱਤ ਸਕੱਤਰ ਰਮਨੀਕ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰ ਅੱਜ ਵੀ ਸਾਰਥਕ ਹਨ ਅਤੇ ਕਿਰਤੀ, ਕਿਸਾਨ, ਮਿਹਨਤੀ ਵਰਗ ਅਤੇ ਨੌਜਵਾਨ ਸ਼ਹੀਦ ਭਗਤ ਦੇ ਵਿਚਾਰਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਵਿਚਾਰਾਂ ਤੇ ਜੀਵਨ ਸੰਗਰਾਮ ਤੋਂ ਪ੍ਰੇਰਣਾ ਤੇ ਅਗਵਾਈ ਲੈਣ| ਉਹਨਾਂ ਮੰਗ ਕੀਤੀ ਕਿ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰਖਿਆ ਜਾਵੇ|
ਇਸ ਮੌਕੇ ਬੁਲਾਰਿਆ ਵਲੋਂ ਕੇਂਦਰ ਸਰਕਾਰ ਵਲੋਂ ਕਿਸਾਨ ਅਤੇ ਮਜਦੂਰ ਵਿਰੋਧੀ ਕਾਨੂੰਨ ਪਾਸ ਕਰਨ, ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇਕ ਨੌਜਵਾਨ ਦਲਿਤ ਲੜਕੀ ਨਾਲ ਹੋਏ ਸਮੂਹਿਕ ਬਲਾਤਕਾਰ ਤੋਂ ਬਾਅਦ ਯੋਗੀ ਸਰਕਾਰ ਵਲੋਂ ਕੋਈ ਢੁੱਕਵੀਂ ਕਾਰਵਾਈ ਨਾ ਕੀਤੇ ਜਾਣ ਤੇ ਸਖਤ ਨਿਖੇਧੀ ਕੀਤੀ ਗਈ|
ਇਸ ਤੋਂ ਇਲਾਵਾ 1-9-2017 ਤੋਂ ਗਮਾਡਾ ਅਧੀਨ ਆਉਂਦੇ ਸੈਕਟਰ 76-80 ਅਤੇ 66-69 ਦੇ ਪਾਣੀ ਦੇ ਬਿਲਾਂ ਵਿੱਚ 5.5 ਗੁਣਾ ਕੀਤਾ ਵਾਧਾ ਵਾਪਸ ਨਾ ਲੈਣ, ਸੈਕਟਰ-78 ਨੂੰ ਨਗਰ ਨਿਗਮ ਦੀ ਵਾਰਡਬੰਦੀ ਮੁਤਾਬਿਕ ਪਿੰਡ ਸੋਹਾਣਾ ਤੋਂ ਵੱਖਰਾ ਕਰਕੇ ਇਕ ਹੀ ਕੌਂਸਲਰ ਦੇ ਅਧੀਨ ਨਾ ਕਰਨ, ਸੈਕਟਰ 79 ਵਿੱਚ ਅਰਬਨ ਪਬਲਿਕ ਹੈਲਥ ਸੈਂਟਰ, ਸੈਕਟਰ 78 ਵਿੱਚ ਕਮਿਊਨਿਟੀ ਸੈਂਟਰ ਅਤੇ ਫਾਇਰ ਸਟੇਸ਼ਨ ਦੀ ਉਸਾਰੀ ਸ਼ੁਰੂ ਨਾ ਕਰਨ, ਸੜਕਾਂ ਤੇ ਟੋਏ-ਖੱਡੇ ਤੇ ਪੈਚ ਵਰਕ ਦਾ ਕੰਮ ਸ਼ੁਰੂ ਨਾ ਕਰਨ, ਸੜਕਾਂ ਦੇ ਕਰਵ-ਚੈਨਲ ਨਾ ਨਵਿਆਉਣਾ ਆਦਿ ਲਈ ਸਰਕਾਰ ਅਤੇ ਗਮਾਡਾ ਅਧਿਕਾਰੀਆਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ|
ਇਸ ਮੌਕੇ ਹੋਰਨਾਂ ਤੋਂ ਇਲਾਵਾ            ਮੇਜਰ ਸਿੰਘ, ਸਤਨਾਮ ਸਿੰਘ ਭਿੰਡਰ, ਸੁਰਿੰਦਰ ਸਿੰਘ ਕੰਗ, ਗੁਰਮੇਲ ਸਿੰਘ ਢੀਂਡਸਾ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨ ਸਿੰਘ, ਅਮਰ ਸਿੰਘ          ਅਨੇਜਾ, ਸੰਤੋਖ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਸੁਦਰਸ਼ਨ ਸਿੰਘ, ਸੰਤ ਕੁਮਾਰ ਖੋਸਲਾ, ਜਸਪਾਲ ਸਿੰਘ ਢਿਲੋ ਅਤੇ ਜੀ.ਪੀ. ਸਿੰਘ ਹਾਜਿਰ ਸਨ|
ਦਲਿਤ ਭਾਈਚਾਰੇ ਦੀ ਬੇਟੀ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ ਕੱਢਿਆਖਰੜ, 5 ਅਕਤੂਬਰ (ਸ਼ਮਿੰਦਰ ਸਿੰਘ) ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨ ਸੰਸਥਾ ਬਰਮਾਲੀਪੁਰ                   ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਐਮ.ਡੀ.  ਸ੍ਰ. ਮਨਪ੍ਰੀਤ ਸਿੰਘ ਰਣਦਿਓ ਦੀ ਅਗਵਾਈ ਹੇਠ ਦਲਿਤ ਭਾਈਚਾਰੇ ਦੀ ਬੇਟੀ ਨੂੰ ਇਨਸਾਫ ਦਵਾਉਣ ਲਈ ਕੈਂਡਲ ਰੋਸ ਮਾਰਚ ਕੱਢਿਆ ਗਿਆ|
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਤੋਂ ਪੀੜਤਾ ਦੇ ਕਾਤਲਾਂ ਨੂੰ ਫਾਂਸੀ           ਦੇਣ ਦੀ ਮੰਗ ਕੀਤੀ ਅਤੇ ਬੱਚੀਆਂ ਨੂੰ ਆਤਮ ਰੱਖਿਆ  ਲਈ ਬਹਾਦਰ ਬਣਨ, ਮੁੱਕੇਬਾਜ਼ੀ, ਕਰਾਟੇ ਅਤੇ ਨਿਸ਼ਾਨੇਬਾਜੀ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਵਿਦਿਆਰਥੀਆਂ ਵਲੋਂ ਕਾਲੀਆਂ ਪੱਟੀਆਂ ਬੰਨ ਕੇ ਰੋਸ ਕੀਤਾ ਗਿਆ|
ਇਸ ਮੌਕੇ ਸੰਸਥਾ ਦੀ ਮੁੱਖੀ ਮੈਡਮ ਰਾਜਵਿੰਦਰ ਕੌਰ, ਕਮੇਟੀ ਮੈਂਬਰ ਪਰਮਿੰਦਰ ਸਿੰਘ ਬੋਪਾਰਾਏ, ਮੈਨਜਰ ਲੱਖਾਂ ਸਿੰਘ, ਪ੍ਰਮਿੰਦਰਜੀਤ ਸਿੰਘ ਖੰਨਾ ਅਤੇ ਡਾ. ਕੁਲਵੰਤ ਸਿੰਘ ਤੋਂ ਇਲਾਵਾ ਕ੍ਰਿਸ਼ ਬੱਬਰ, ਦਿਲਵੀਰ ਸਿੰਘ, ਸਾਹਿਲਵੀਰ ਸਿੰਘ, ਜਸ਼ਨ, ਗੁਰਵੀਰ ਕੌਰ, ਅਮਰਜੋਤ ਸਿੰਘ ਤੂਰ, ਕਿਰਮਸੁਖ ਕੌਰ, ਸਿਮਰਨ ਕੌਰ ਬਰਮਾਲੀਪੁਰ, ਟੋਨੀ ਕੁਮਾਰੀ ਕੋਟ            ਸੇਖੋਂ, ਨੰਨੀ ਬਿਸ਼ਨਪੁਰਾ, ਅੰਨੂ ਤੂਰ, ਰਿਸ਼ੂ ਬਬਰ, ਮਹਿਕਪ੍ਰੀਤ ਕੌਰ, ਅਰਮਾਨਦੀਪ ਕੌਰ, ਮੁਸਕਾਨ, ਗੁਰਸਿਰਤ ਤੂਰ, ਤੇਜਿੰਦਰ ਸਿੰਘ, ਸਾਹਿਬਜੋਤ ਸਿੰਘ, ਅਮਨਦੀਪ ਸਿੰਘ, ਕਰਨਵੀਰ ਸਿੰਘ, ਏਕਮ ਸਿੰਘ,ਪਵਨ ਬੈਨੀਪਾਲ, ਯੂਸਫ ਅਤੇ ਅਮਰਵੀਰ ਸਿੰਘ ਤੂਰ ਵੀ ਹਾਜਿਰ ਸਨ|

Leave a Reply

Your email address will not be published. Required fields are marked *