ਸੈਕਟਰ-78 ਦੇ ਨਿਵਾਸੀਆਂ ਵਲੋਂ ਪਾਣੀ ਦੇ ਬਿਲਾਂ ਵਿੱਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੀ ਮੰਗ


ਐਸ ਏ ਐਸ   ਨਗਰ, 7 ਦਸੰਬਰ  (ਸ.ਬ.) ਰੈਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਜਨਰਲ ਬਾਡੀ ਮੀਟਿੰਗ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ            ਕਮੇਟੀ ਸੈਕਟਰ 78 ਮੁਹਾਲੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਸੈਕਟਰ 66 ਤੋਂ 69 ਅਤੇ ਸ ੈਕਟਰ 76 ਤੋਂ 80 ਵਿੱਚ ਪਾਣੀ ਦੇ ਬਿਲਾਂ ਵਿੱਚ ਮਿਤੀ 1-9-2017 ਤੋਂ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ, ਕਿਸਾਨ ਮਜਦੂਰ ਵਿਰੋਧੀ ਕਾਨੂੰਨ ਵਾਪਸ ਲਏ ਜਾਣ, ਸੈਕਟਰ 79 ਵਿੱਚ ਅਰਬਨ ਹੈਲਥ ਸੈਂਟਰ ਦੀ ਉਸਾਰੀ ਕੀਤੀ ਜਾਵੇ, ਸੈਕਟਰ 78 ਵਿੱਚ ਕਮਿਊਨਿਟੀ ਸੈਂਟਰ ਅਤੇ ਫਾਇਰ ਸਟੇਸ਼ਨ ਦੀ ਉਸਾਰੀ ਕੀਤੀ ਜਾਵੇ, ਸੈਕਟਰ 77 ਵਿੱਚ ਵਾਟਰ ਵਰਕਸ ਦੀ ਉਸਾਰੀ ਸ਼ੁਰੂ ਕੀਤੀ ਜਾਵੇ, ਸੜਕਾਂ ਦਾ ਠੀਕ ਤਰਾਂ ਪੈਚ ਵਰਕ ਕੀਤਾ ਜਾਵੇ, ਸੜਕਾਂ ਦੇ ਕਰਵ ਚੈਨਲ ਨਵਿਆਏ ਜਾਣ, ਬੰਦ ਪਈਆਂ ਰੋਡ ਗਲੀਆਂ ਤੇ ਹੋਰ ਰੋਡ ਗਲੀਆਂ ਬਣਾਈਆਂ ਜਾਣ, ਪਾਰਕਾਂ ਵਿੱਚ ਹੋਰ ਬੈਂਚ ਤੇ ਵੱਡੇ ਝੂਲੇ ਲਗਾਏ ਜਾਣ ਅਤੇ ਟੁਟੇ ਹੋਏ ਝੂਲੇ ਠੀਕ ਕੀਤੇ ਜਾਣ|
ਮੀਟਿੰਗ ਵਿੱਚ  ਇੰਦਰਜੀਤ ਸਿੰਘ, ਐੈਮ ਪੀ ਸਿੰਘ ਮੇਜਰ ਸਿੰਘ, ਰਮਨੀਕ ਸਿੰਘ, ਸਤਨਾਮ ਸਿੰਘ ਭਿੰਡਰ, ਸੁਰਿੰਦਰ ਸਿੰਘ ਕੰਗ, ਦਰਸ਼ਨ ਸਿੰਘ, ਰਮਿੰਦਰ ਸਿੰਘ, ਗੁਰਦੇਵ ਸਿੰਘ ਸਰਾਂ, ਅਮਰ ਸਿੰਘ ਅਨੇਜਾ, ਹਰਜਿੰਦਰ ਸਿੰਘ ਪਨੂੰ, ਰਜਿੰਦਰ ਕਾਲੀਆ, ਅਵਤਾਰ ਸਿੰਘ, ਦਿਨੇਸ਼ ਕੁਮਾਰ, ਹਰਪਾਲ ਸਿੰਘ, ਚਰਨ ਸਿੰਘ, ਹਾਕਮ ਸਿੰਘ, ਆਸ਼ਾ ਰਾਨੀ, ਜਗਦੀਪ ਸਿੰਘ, ਕੇ ਐਸ ਮਹਿਤਾ, ਗੁਰਨਾਮ ਸਿੰਘ, ਸੰਤੋਖ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ| 

Leave a Reply

Your email address will not be published. Required fields are marked *