ਸੈਕਟਰ 78 ਦੇ ਵਸਨੀਕਾਂ ਵਲੋਂ ਰੋਸ ਰੈਲੀ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਰੈਜੀਡੈਂਟਸ ਵੈਲਫੇਅਰ ਅਤੇ ਡਿਵੈਲਪਮਂੈਟ ਕਮੇਟੀ ਸੈਕਟਰ 78 ਮੁਹਾਲੀ ਦੀ ਅਗਵਾਈ ਹੇਠ ਸੈਕਟਰ 78 ਦੇ ਵਸਨੀਕਾਂ ਵਲੋਂ ਪਾਣੀ ਦੇ ਬਿਲਾਂ ਵਿੱਚ ਕੀਤੇ ਵਾਧੇ ਵਿਰੁੱਧ ਅਤੇ ਵਸਨੀਕਾਂ ਨੂੰ ਦਰਪੇਸ਼ ਹੋਰ ਸਮੱਸਿਆਵਾਂ ਹਲ ਕਰਵਾਉਣ ਲਈ ਰੋਸ ਰੈਲੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਗਮਾਡਾ ਅਧੀਨ ਆਉਂਦੇ ਸੈਕਟਰਾਂ ਵਿੱਚ ਪਾਣੀ ਦੇ ਰੇਟਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ, ਸੈਕਟਰ 78-79 ਦੀ ਸੜਕ ਤੇ ਨਜਾਇਜ ਤੌਰ ਤੇ ਬਣੇ ਰੇਤੇ, ਬਜਰੀ ਦੇ ਡੰਪ ਹਟਾਏ ਜਾਣ, ਇਸ ਸੜਕ ਉਪਰ ਖੜਦੇ ਇੱਟਾਂ ਦੇ ਭਰੇ ਟਰੱਕ ਅਤੇ ਰੇਤ ਦੀਆਂ ਟਰਾਲੀਆਂ ਹਟਾਈਆਂ ਜਾਣ, ਪ੍ਰੀਮਿਕਸ ਦਾ ਕੰਮ ਪੂਰਾ ਕੀਤਾ ਜਾਵੇ, ਸੜਕਾਂ ਵਿੱਚ ਪਏ ਟੋਏ ਠੀਕ ਕੀਤੇ ਜਾਣ,ਵੱਡੇ ਪਾਰਕ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾਵੇ, ਪਾਰਕ ਦੇ ਪੱਕੇ ਟਰੈਕ ਦੇ ਨਾਲ ਕੱਚਾ ਟ੍ਰੈਕ ਬਣਾਇਆ ਜਾਵੇ, ਸਾਰੇ ਪਾਰਕਾਂ ਦੀ ਸਹੀ ਤਰੀਕੇ ਨਾਲ ਸੰਭਾਲ ਕੀਤੀ ਜਾਵੇ, ਸੜਕਾਂ ਦੇ ਕਰਵ ਚੈਨਲ ਨਵੇਂ ਰੱਖੇ ਜਾਣ, ਗਾਈਡ ਨਕਸ਼ੇ ਤੇ ਨੰਬਰ ਪਲੇਟਾਂ ਲਗਾਈਆਂ ਜਾਣ, ਬੰਦ ਪਈਆਂ ਰੋਡ ਗਲੀਆਂ ਖੁਲਵਾਈਆਂ ਜਾਣ ਅਤੇ ਨਵੀਂਆਂ ਰੋਡ ਗਲੀਆਂ ਬਣਾਈਆਂ ਜਾਣ, ਸੈਕਟਰ 78 ਅਤੇ ਪਿੰਡ ਸੋਹਾਣਾ ਵਿਚਕਾਰ ਆਰ ਸੀ ਸੀ ਦੀਵਾਰ ਨੂੰ ਪੂਰਾ ਕੀਤਾ ਜਾਵੇ, 78 ਸੈਕਟਰ ਵਿੱਚ ਮਿੰਨੀ ਮਾਰਕੀਟ ਅਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਕੀਤੀ ਜਾਵੇ, ਫਾਇਰ ਸਟੇਸ਼ਨ ਬਣਾਇਆ ਜਾਵੇ|
ਸੰਸਥਾ ਦੇ ਮੁੱਖ ਸਲਾਹਕਾਰ ਤੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਨੇ ਦਸਿਆ ਕਿ ਰੈਲੀ ਦੌਰਾਨ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਸੈਕਟਰ ਵਾਸੀਆਂ ਦੀਆਂ ਮੰਗਾਂ ਤੁਰੰਤ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁੱਚਾ ਸਿੰਘ ਕਲੌੜ, ਕ੍ਰਿਸ਼ਨਾ ਮਿੱਤੂ, ਜੀ ਐਸ ਪਠਾਣੀਆਂ, ਨਿਰਮਲ ਸਿੰਘ ਸਭਰਵਾਲ, ਕਾਮਰੇਡ ਸੱਜਣ ਸਿੰਘ, ਰਮਨੀਕ ਸਿੰਘ, ਸਤਨਾਮ ਸਿੰਘ ਭਿੰਡਰ, ਐਮ ਪੀ ਸਿੰਘ, ਸੁਰਿੰਦਰ ਸਿੰਘ ਕੰਗ, ਗੁਰਮੇਲ ਸਿੰਘ ਢੀਂਡਸਾ, ਦਰਸ਼ਨ ਸਿੰਘ, ਇੰਸਪਾਲ, ਸੰਤ ਸਿੰਘ, ਚਰਨ ਸਿੰਘ, ਸੰਤੋਖ ਸਿੰਘ, ਕਰਮ ਸਿੰਘ, ਗੁਰਦੇਵ ਸਿੰਘ ਸਰਾਂ, ਕੁਲਦੀਪ ਸਿੰਘ ਜਾਂਗਲਾ, ਬਲਦੇਵ ਕ੍ਰਿਸ਼ਨ, ਹਰਦੇਵ ਸਿੰਘ ਬਾਜਵਾ, ਲਾਭ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਸਿੰਘ, ਹਰਬੰਸ ਸਿੰਘ ਸਿੱਧੂ, ਦੁਰਗਾ ਦਾਸ, ਕੁਸ਼ਲ ਸ਼ਰਮਾ, ਹਾਕਮ ਸਿੰਘ, ਜਤਿੰਦਰ ਕੌਰ, ਰਾਜਪਾਲ ਕੌਰ, ਪਲਵਿੰਦਰਜੀਤ ਕੌਰ, ਗੁਰਮੇਲ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *