ਸੈਕਟਰ-78 ਰੈਜੀਡੈਂਟ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਦੀ ਬਿਜਲੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ

ਐਸ ਏ ਐਸ ਨਗਰ, 27 ਜੂਨ (ਸ.ਬ.) ਰੈਜੀਡੈਂਟ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ 78 ਐਸ.ਏ.ਐਸ.ਨਗਰ ਦੇ ਪ੍ਰਧਾਨ ਕ੍ਰਿਸਨਾ ਮਿੱਤੂ ਅਤੇ ਅਹੁਦੇਦਾਰਾਂ ਦੀ ਮੀਟਿੰਗ ਬਿਜਲੀ ਵਿਭਾਗ ਦੇ ਉਪ ਮੁੱਖ ਇੰਜੀਨੀਅਰ ਰਵਿੰਦਰ ਸਿੰਘ ਸੈਣੀ ਨਾਲ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਸ੍ਰ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ  ਮੀਟਿੰੰਗ ਵਿੱਚ ਬਿਜਲੀ ਸਬੰਧੀ ਮੁਸਕਲਾਂ ਜਿਵੇਂ ਬਾਰਸਾਂ ਜਾਂ ਤੇਜ ਹਵਾ ਦੌਰਾਨ ਬਿਜਲੀ ਦਾ ਬੰਦ ਹੋਣਾ, ਸਪਲਾਈ ਦਾ ਘੱਟ ਵੱਧ ਹੋਣ ਤੇ ਘਰਾਂ ਵਿੱਚ ਵਰਤੇ ਉਪਕਰਨਾਂ ਦੇ ਨੁਕਸਾਨ ਦਾ ਖਤਰਾ ਬਣਿਆ ਰਹਿਣਾ, ਕੇਬਲਾਂ ਦਾ ਖਰਾਬ ਹੋਣਾ, ਸੈਕਟਰ ਦੀ ਬਿਜਲੀ ਵਿੱਚ ਨੁਕਸ ਹੋਣ ਤੇ ਗਰਿੱਡ ਤੋਂ ਬੰਦ ਕਰਨਾ, ਟਰਾਂਸਫਾਰਮਰਾਂ ਤੇ ਜੰਪਰ ਦਾ ਖਰਾਬ ਹੋਣਾ,  ਸ਼ਿਕਾਇਤਾਂ ਨਿਪਟਾਉਣ ਵਾਲੇ ਕਰਮਚਾਰੀਆਂ ਦੀ ਘਾਟ,  ਕੋਠੀ ਨੰ. 422 ਤੋਂ 445 ਦੇ ਪਿਛਲੇ ਪਾਸੇ ਬਿਜਲੀ ਦੀਆਂ ਤਾਰਾਂ ਪਾਉਣੀਆਂ, ਕੋਠੀ ਨੰ. 622 ਤੋਂ 638 ਤੱਕ ਆਰਜੀ ਬਿਜਲੀ ਸਪਲਾਈ ਨੂੰ ਪੱਕਾ ਕਰਨ ਸਬੰਧੀ  ਵਿਚਾਰਾਂ ਕੀਤੀਆਂ|   ਅਧਿਕਾਰੀਆ ਨੇ ਉਪਰੋਕਤ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ| ਵਫਦ ਵਿੱਚ ਨਿਰਮਲ ਸਿੰਘ ਸਭਰਵਾਲ ਸੀਨੀ.ਮੀਤ ਪ੍ਰਧਾਨ, ਮੇਜਰ ਸਿੰਘ ਸੀਨੀ.ਮੀਤ ਪ੍ਰਧਾਨ ਸੈਕਟਰ 76-80, ਸਤਨਾਮ ਸਿੰਘ ਭਿੰਡਰ ਮੀਤ ਪ੍ਰਧਾਨ, ਗੁਰਮੇਲ ਸਿਘ ਢੀਡਸਾ ਸਯੁੰਕਤ ਸਕੱਤਰ ਅਤੇ ਰਮਨੀਕ ਸਿੰਘ ਵਿੱਤ ਸਕੱਤਰ ਸਾਮਲ ਸਨ|

Leave a Reply

Your email address will not be published. Required fields are marked *